ਨਵੀਂ ਦਿੱਲੀ: ਭਾਰਤ ਦੇ ਮਹਾਨ ਮਹਿਲਾ ਅਤੇ ਪੁਰਸ਼ ਮੁੱਕੇਬਾਜ ਅਕਤੂਬਰ ਤੋਂ 52 ਦਿਨਾਂ ਦੇ ਲਈ ਟ੍ਰੇਨਿੰਗ ਅਤੇ ਅੰਤਰ-ਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੇ ਲਈ ਇਟਲੀ ਅਤੇ ਫਰਾਂਸ ਜਾਣਗੇ। 1.31 ਕਰੋੜ ਰੁਪਏ ਦੇ ਇਸ ਪ੍ਰੋਗਰਾਮ ਨੂੰ ਸਰਕਾਰ ਤੋਂ ਮੰਨਜ਼ੂਰੀ ਮਿਲ ਗਈ ਹੈ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਇਸ ਬਾਰੇ ਕਿਹਾ ਹੈ।
28 ਮੈਂਬਰਾਂ ਦਾ ਭਾਰਤੀ ਦਲ ਇਨ੍ਹਾਂ ਦੋ ਦੇਸ਼ਾਂ ਦਾ ਦੌਰਾ ਕਰੇਗਾ, ਜਿਸ ਵਿੱਚ 10 ਪੁਰਸ਼ ਮੁੱਕੇਬਾਜ ਅਤੇ 6 ਮਹਿਲਾ ਮੁੱਕੇਬਾਜ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੋਚਿੰਗ ਸਟਾਫ਼ ਵੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਦਾ ਕੋਵਿਡ-19 ਦਾ ਟੈਸਟ ਵੀ ਕਰਵਾਇਆ ਜਾਵੇਗਾ।
ਅਮਿਤ ਪੰਘਾਲ, ਆਸ਼ੀਸ਼ ਕੁਮਾਰ, ਸਤੀਸ਼ ਕੁਮਰਾ, ਸਿਮਰਨਜੀਤ ਕੌਰ, ਲਵਲਿਨਾ ਬੇਰਗੋਹੇਨ ਅਤੇ ਪੂਜਾ ਰਾਣੀ ਇਸ ਟੀਮ ਵਿੱਚ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਓਲੰਪਿਕ ਕੋਟਾ ਹਾਸਲ ਕੀਤਾ ਹੈ।