ਨਵੀਂ ਦਿੱਲੀ: ਆਕਾਸ਼ ਮਲਿਕ ਨੇ ਕਿਹਾ ਕਿ ਖੇਡੋ ਇੰਡੀਆ ਯੂਥ ਗੇਮਾਂ ਦੇ ਤੀਸਰੇ ਸੰਸਕਰਣ ਓਲੰਪਿਕ ਟ੍ਰਾਇਲਾਂ ਦੇ ਲਿਹਾਜ਼ ਪੱਖੋਂ ਭਾਰਤੀ ਟੀਮ ਲਈ ਕਾਫ਼ੀ ਉਪਯੋਗੀ ਸਾਬਤ ਹੋਵੇਗਾ। ਖੇਡੋ ਇੰਡੀਆ ਯੂਥ ਗੇਮਾਂ 10 ਤੋਂ 22 ਜਨਵਰੀ ਤੱਕ ਗੁਹਾਟੀ ਵਿੱਚ ਹੋਣੀਆਂ ਹਨ।
ਭਾਰਤੀ ਤੀਰ-ਅੰਦਾਜ਼ ਆਕਾਸ਼ ਮਲਿਕ। ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਸਹਾਇਕ ਹੋਵੇਗਾ
ਮਲਿਕ ਨੇ ਕਿਹਾ ਮੈਨੂੰ ਭਰੋਸਾ ਹੈ ਕਿ ਭਾਰਤੀ ਤੀਰ-ਅੰਦਾਜ਼ ਟੋਕਿਓ ਵਿੱਚ ਤਮਗ਼ੇ ਜਿੱਤਣਗੇ। ਟੀਮ ਲਈ ਖਿਡਾਰੀਆਂ ਦੀ ਚੋਣ ਟ੍ਰਾਇਲਾਂ ਰਾਹੀਂ ਹੋਣਗੇ, ਜੋ ਕਿ 2020 ਦੀ ਸ਼ੁਰੂਆਤ ਵਿੱਚ ਹੋਣਗੇ। ਅਜਿਹੇ ਵਿੱਚ ਖੇਡੋ ਇੰਡੀਆਂ ਯੂਥ ਗੇਮਾਂ ਦੇ ਤੀਸਰੇ ਸੰਸਕਰਣ ਟ੍ਰਾਇਲਾਂ ਲਈ ਇੰਨ੍ਹਾਂ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਮਦਦਗਾਰ ਹੋਵੇਗਾ।
ਹਰਿਆਣਾ ਦੇ ਹਿਸਾਰ ਦੇ ਨਿਵਾਸੀ ਮਲਿਕ ਨੇ ਏਸ਼ੀਆ ਕੱਪ ਸਟੇਜ-1 ਵਿੱਚ ਮੁੱਖ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ। ਇਸ ਤੋਂ ਇਲਾਵਾ ਉਹ ਏਸ਼ੀਆ ਕੱਪ ਸਟੇਜ-11 (2018) ਵਿੱਚ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਅਤੇ ਮੁੱਖ ਟੀਮ ਮੁਕਾਬਲੇ ਵਿੱਚ ਤਾਂਬੇ ਦਾ ਤਮਗ਼ਾ ਜਿੱਤ ਚੁੱਕੇ ਹਨ।
ਇਹ ਨੌਜਵਾਨਾਂ ਲਈ ਸ਼ਾਨਦਾਰ ਪਲੇਟਫ਼ਾਰਮ
ਮਲਿਕ ਨੇ ਕਿਹਾ ਕਿ 2018 ਵਿੱਚ ਖੇਡੋ ਇੰਡੀਆ ਯੂਥ ਗੇਮਾਂ ਦੇ ਪਹਿਲੇ ਸੰਸਕਰਣ ਵਿੱਚ ਉਨ੍ਹਾਂ ਨੇ ਹਿੱਸਾ ਲਿਆ ਸੀ ਅਤੇ ਉਨ੍ਹਾਂ ਦਾ ਅਨੁਭਵ ਸ਼ਾਨਦਾਰ ਰਿਹਾ ਸੀ। ਮਲਿਕ ਨੇ ਕਿਹਾ ਕਿ ਮੈਂ ਖੇਡੋ ਇੰਡੀਆ ਯੂਥ ਗੇਮਾਂ ਦੇ ਪਹਿਲੇ ਸੰਸਕਰਣ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਮੈਂ ਉਸ ਟੂਰਨਾਮੈਂਟ ਵਿੱਚ ਖ਼ੂਬ ਮਜ਼ਾ ਲਿਆ ਸੀ। ਇਹ ਨੌਜਵਾਨਾਂ ਲਈ ਸ਼ਾਨਦਰਾ ਪਲੇਟਫ਼ਾਰਮ ਹੈ। ਖੇਡੋ ਇੰਡੀਆ ਦੇ ਮਾਹੌਲ ਨਾਲ ਖਿਡਾਰੀਆਂ ਵਿੱਚ ਆਤਮ-ਵਿਸ਼ਵਾਸ਼ ਆਉਂਦਾ ਹੈ।
ਹੌਲੀ-ਹੌਲੀ ਮੇਰੀ ਇਸ ਖੇਡ ਵਿੱਚ ਰੁੱਚੀ ਵਧਦੀ ਗਈ
17 ਸਾਲ ਦੇ ਮਲਿਕ ਦੇ ਪਿਤਾ ਕਿਸਾਨ ਹਨ। ਮਲਿਕ ਨੂੰ ਤੀਰ-ਅੰਦਾਜ਼ੀ ਵਿੱਚ ਰੁੱਚੀ ਆਪਣੇ ਦੌਸਤਾਂ ਨੂੰ 2016 ਵਿੱਚ ਅਭਿਆਸ ਕਰਦੇ ਹੋਏ ਦੇਖਣ ਤੋਂ ਬਾਅਦ ਜਾਗੀ ਸੀ। ਮਲਿਕ ਨੇ ਕਿਹਾ ਕਿ ਮੈਂ 2016 ਵਿੱਚ ਤੀਰ-ਅੰਦਾਜ਼ੀ ਅਪਣਾਈ ਸੀ। ਮੈਂ ਆਪਣੇ ਦੌਸਤਾਂ ਨੂੰ ਹਿਸਾਰ ਵਿੱਚ ਅਭਿਆਸ ਕਰਦੇ ਦੇਖਿਆ ਸੀ ਅਤੇ ਹੌਲੀ-ਹੌਲੀ ਮੇਰੀ ਇਸ ਖੇਡ ਵਿੱਚ ਰੁੱਤਚੀ ਵੱਧਣ ਲੱਗੀ।
ਆਪਣੇ ਕਰਿਅਰ ਦੇ ਸ਼ੁਰੂਆਤੀ ਦੌਰ ਵਿੱਚ ਮਲਿਕ ਨੂੰ ਇਸ ਖੇਡ ਨਾਲ ਜੁੜੇ ਮਹਿੰਗੇ ਉਪਕਰਨ ਲੈਣ ਵਿੱਚ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ। ਓਲੰਪਿਕ ਗੋਲਡ ਕਵੈਸਟ ਨੇ ਹਾਲਾਂਕਿ 2017 ਵਿੱਚ ਮਲਿਕ ਨੂੰ ਆਪਣੇ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਉਪਕਰਨ ਮੁਹੱਈਆ ਕਰਵਾਏ।