ਕਾਹਿਰਾ: ਰਾਹੀ ਸਰਨੋਬਤ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਭਾਰਤੀ ਤਿਕੜੀ ਨੇ ਐਤਵਾਰ ਨੂੰ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ (ISSF World Cup) ਵਿੱਚ ਮਹਿਲਾਵਾਂ ਦੀ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਨੇ ਰੋਮਾਂਚਕ ਫਾਈਨਲ ਵਿੱਚ ਸਿੰਗਾਪੁਰ ਨੂੰ 17-13 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਤੀਜਾ ਸੋਨ ਤਮਗਾ ਜਿੱਤਿਆ।
ਭਾਰਤੀ ਤਿਕੜੀ ਨੇ ਸ਼ਨੀਵਾਰ ਨੂੰ ਦੂਜੇ ਕੁਆਲੀਫਿਕੇਸ਼ਨ ਪੜਾਅ 'ਚ ਸਿਖਰ 'ਤੇ ਰਹਿ ਕੇ ਖਿਤਾਬੀ ਦੌਰ ਲਈ ਕੁਆਲੀਫਾਈ ਕੀਤਾ। ਵਿਸ਼ਵ ਕੱਪ (World Cup) 'ਚ ਈਸ਼ਾ ਦਾ ਇਹ ਦੂਜਾ ਸੋਨ ਅਤੇ ਤੀਜਾ ਤਮਗਾ ਸੀ। ਉਸਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਟੀਮ ਈਵੈਂਟ ਵਿੱਚ ਵੀ ਸੋਨ ਤਗਮਾ ਜਿੱਤਿਆ, ਜਦੋਂ ਕਿ ਔਰਤਾਂ ਦੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਇਸ ਤੋਂ ਪਹਿਲਾਂ ਦਿਨ 'ਚ ਭਾਰਤੀ ਨਿਸ਼ਾਨੇਬਾਜ਼ (Indian shooter) ਸ਼੍ਰੀਯੰਕਾ ਸਦਾਂਗੀ ਅਤੇ ਅਖਿਲ ਸ਼ੈਰੋਨ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮਿਕਸਡ ਟੀਮ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਜੋੜੀ 34 ਟੀਮਾਂ ਵਿੱਚੋਂ ਪੰਜਵੇਂ ਸਥਾਨ ’ਤੇ ਰਹੀ। ਇਸ ਤੋਂ ਬਾਅਦ ਉਹ ਅੱਠ ਜੋੜੀਆਂ 'ਚ ਤੀਜੇ ਸਥਾਨ 'ਤੇ ਰਹੀ। ਉਸਨੇ ਆਸਟਰੀਆ ਦੀ ਗਰਨੋਟ ਰੰਪਲਰ ਅਤੇ ਰੇਬੇਕਾ ਕੋਏਕ ਨੂੰ ਹਰਾਇਆ। ਭਾਰਤ ਤਮਗਾ ਸੂਚੀ 'ਚ ਦੂਜੇ ਸਥਾਨ 'ਤੇ ਹੈ।