ਪੰਜਾਬ

punjab

ETV Bharat / sports

ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ 'ਚ 43 ਮੈਡਲਾਂ ਨਾਲ ਪਹਿਲੇ ਨੰਬਰ 'ਤੇ ਭਾਰਤ - ਭਾਰਤੀ ਨਿਸ਼ਾਨੇਬਾਜ਼

ਭਾਰਤ ਨੇ ਹਾਲ ਹੀ ਵਿੱਚ ਸਮਾਪਤ ਆਈਐਸਐਸਐਫ (ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ) ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ 17 ਸੋਨੇ ਤਗਮਿਆਂ ਸਮੇਤ 43 ਤਗਮੇ ਜਿੱਤ ਕੇ ਸਿਖਰ ਉੱਤੇ ਰਿਹਾ।

ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ 'ਚ 43 ਮੈਡਲਾਂ ਨਾਲ ਭਾਰਤ ਪਹਿਲੇ ਨੰਬਰ 'ਤੇ
ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ 'ਚ 43 ਮੈਡਲਾਂ ਨਾਲ ਭਾਰਤ ਪਹਿਲੇ ਨੰਬਰ 'ਤੇ

By

Published : Oct 12, 2021, 9:14 AM IST

ਨਵੀਂ ਦਿੱਲੀ: ਪੇਰੂ ਦੀ ਰਾਜਧਾਨੀ ਦੇ ਲਾਸ ਪਾਲਮਾਸ ਸ਼ੂਟਿੰਗ ਕੰਪਲੈਕਸ (Las Palmas shooting complex) ਵਿੱਚ ਸਿਖਰਲੇ ਜੂਨੀਅਰ ਪੱਧਰ ਦੇ ਮੁਕਾਬਲੇ ਦੇ ਆਖਰੀ ਦਿਨ ਭਾਰਤੀ ਨਿਸ਼ਾਨੇਬਾਜ਼ਾਂ (Indian shooter) ਨੇ ਸਾਰੇ ਉਪਲਬਧ 12 ਤਮਗੇ ਜਿੱਤੇ। ਵਿਜੈਵੀਰ ਸਿੱਧੂ, ਰਿਦਮ ਸਾਂਗਵਾਨ, ਅਰਜੁਨ ਸਿੰਘ ਚੀਮਾ ਅਤੇ ਸ਼ਿਖਾ ਨਰਵਾਲ ਨੇ ਅੰਤਿਮ ਦਿਨ ਭਾਰਤ ਲਈ ਸੋਨੇ ਦੇ ਤਗਮੇ ਜਿੱਤੇ, ਜਿਸ ਨਾਲ ਸੋਨੇ ਦੇ ਤਮਗਿਆਂ ਦੀ ਗਿਣਤੀ 17 ਹੋ ਗਈ। ਇਸ ਦੇ ਨਾਲ ਹੀ ਭਾਰਤ ਨੇ 16 ਚਾਂਦੀ ਅਤੇ 10 ਕਾਂਸੀ ਦੇ ਤਗਮੇ ਜਿੱਤੇ।

ਵਿਜੇਵੀਰ ਨੇ ਜੂਨੀਅਰ ਪੁਰਸ਼ਾਂ ਦੇ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ਵਿੱਚ ਚੋਟੀ 'ਤੇ ਰਹਿ ਕੇ ਚੈਂਪੀਅਨਸ਼ਿਪ ਵਿੱਚ ਆਪਣਾ ਤੀਜਾ ਸੋਨ ਤਮਗਾ ਜਿੱਤਿਆ। ਉਸ ਦੇ ਜੁੜਵਾਂ ਭਰਾ ਉਦੈਵੀਰ ਨੇ ਚਾਂਦੀ ਅਤੇ ਹਰਸ਼ ਗੁਪਤਾ ਨੇ ਕਾਂਸੀ ਦਾ ਤਮਗਾ ਜਿੱਤਿਆ।

ਰਿਦਮ ਸਾਂਗਵਾਨ (573) ਨੇ ਜੂਨੀਅਰ ਮਹਿਲਾ 25 ਮੀਟਰ ਸਟੈਂਡਰਡ ਪਿਸਟਲ ਵਿੱਚ ਜਿੱਤ ਦੇ ਨਾਲ ਚੈਂਪੀਅਨਸ਼ਿਪ ਦਾ ਆਪਣਾ ਚੌਥਾ ਸੋਨ ਤਮਗਾ ਜਿੱਤਿਆ। ਇਸ ਇਵੈਂਟ ਵਿੱਚ, ਉਸ ਦੀ ਹਮਵਤਨ ਨਿਵੇਦਿਤਾ ਵੇਲੂਰ ਨਾਇਰ (565) ਅਤੇ ਨਾਮਯਾ ਕਪੂਰ (563) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।

ਜੂਨੀਅਰ ਪੁਰਸ਼ਾਂ ਦੀ 50 ਮੀਟਰ ਪਿਸਟਲ ਮੁਕਾਬਲੇ ਵਿੱਚ ਭਾਰਤ ਦੇ ਅਰਜੁਨ ਸਿੰਘ ਚੀਮਾ ਨੇ ਸੋਨ, ਜਦਕਿ ਸ਼ੌਰਿਆ ਸਰੀਨ ਅਤੇ ਅਜਿੰਕਿਆ ਚਵਾਨ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।

ਚੈਂਪੀਅਨਸ਼ਿਪ ਦੇ ਆਖ਼ਰੀ ਮੁਕਾਬਲੇ ਵਿੱਚ ਭਾਰਤ ਦੀ ਸ਼ਿਖਾ ਨਰਵਾਲ ਨੇ ਜੂਨੀਅਰ ਮਹਿਲਾ 50 ਮੀਟਰ ਪਿਸਟਲ ਮੁਕਾਬਲੇ ਵਿੱਚ 530 ਦੇ ਸਕੋਰ ਨਾਲ ਜਿੱਤ ਪ੍ਰਾਪਤ ਕੀਤੀ। ਈਸ਼ਾ ਸਿੰਘ (529) ਦੂਜੇ ਅਤੇ ਨਵਦੀਪ ਕੌਰ (526) ਤੀਜੇ ਸਥਾਨ 'ਤੇ ਆਈ।

ਭਾਰਤੀ ਨਿਸ਼ਾਨੇਬਾਜ਼ਾਂ ਨੇ ਇਸ ਮੁਕਾਬਲੇ ਦੇ ਪਿਸਟਲ ਵਰਗ ਵਿੱਚ 43 ਵਿੱਚੋਂ 26 ਤਗਮੇ ਜਿੱਤੇ। ਸ਼ਾਟਗਨ ਵਿੱਚ ਨੌ ਮੈਡਲ ਅਤੇ ਰਾਈਫਲ ਈਵੈਂਟ ਵਿੱਚ ਅੱਠ ਮੈਡਲ ਜਿੱਤੇ ਗਏ। ਓਲੰਪੀਅਨ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਮਨੂ ਭਾਕਰ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨਾਂ ਨਾਲ ਆਪਣੇ ਵਿਸ਼ਵ ਪੱਧਰੀ ਪ੍ਰਮਾਣ-ਪੱਤਰਾਂ ਦੀ ਪੁਸ਼ਟੀ ਕੀਤੀ।

ਮਨੂ ਚਾਰ ਸੋਨੇ ਅਤੇ ਇੱਕ ਕਾਂਸੀ ਦੇ ਤਗਮੇ ਨਾਲ ਸਭ ਤੋਂ ਸਫ਼ਲ ਭਾਰਤੀ ਨਿਸ਼ਾਨੇਬਾਜ਼ ਰਹੀ। ਐਸ਼ਵਰਿਆ ਨੇ ਜੂਨੀਅਰ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਗੋਲਡ ਜਿੱਤ ਕੇ ਜੂਨੀਅਰ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ।

ਇਹ ਵੀ ਪੜ੍ਹੋ:ਗੋਲਡ ਮੈਡਲਿਸਟ ਨੀਰਜ ਚੋਪੜਾ ਜੈਵਲਿਨ ਨਿਲਾਮੀ ਲਈ 1.5 ਕਰੋੜ ਦੀ ਲੱਗੀ ਬੋਲੀ

ABOUT THE AUTHOR

...view details