ਪੰਜਾਬ

punjab

ETV Bharat / sports

ਡਬਲਯੂਬੀਬੀਏਲ-6 ਵਿੱਚ ਏਡੀਲੇਡ ਸਟ੍ਰਾਇਕਰਸ ਨਾਲ ਖੇਡੇਗੀ ਸਟੇਫ਼ਨੀ ਟੇਲਰ - ਏਡੀਲੇਡ ਸਟ੍ਰਾਇਕਰਸ

ਡਬਲਯੂਬੀਬੀਏਲ-6 ਵਿੱਚ ਏਡੀਲੇਡ ਸਟ੍ਰਾਇਕਰਸ ਨਾਲ ਖੇਡਣ ਨੂੰ ਲੈ ਕੇ ਸਟੇਫ਼ਨੀ ਟੇਲਰ ਨੇ ਇੱਕ ਬਿਆਨ 'ਚ ਕਿਹਾ," ਮੈਂ ਇਸ ਗੱਲ ਤੋਂ ਬੇਹਦ ਖੁਸ਼ ਹਾਂ ਕਿ ਮੈਂ ਇੱਕ ਵਾਰ ਫੇਰ ਤੋਂ ਸਟ੍ਰਾਇਕਰਸ ਨਾਲ ਖੇਡਾਂਗੀ।

ਡਬਲਯੂਬੀਬੀਏਲ-6 ਵਿੱਚ ਏਡੀਲੇਡ ਸਟ੍ਰਾਇਕਰਸ ਨਾਲ ਖੇਡੇਗੀ ਸਟੇਫ਼ਨੀ ਟੇਲਰ
ਡਬਲਯੂਬੀਬੀਏਲ-6 ਵਿੱਚ ਏਡੀਲੇਡ ਸਟ੍ਰਾਇਕਰਸ ਨਾਲ ਖੇਡੇਗੀ ਸਟੇਫ਼ਨੀ ਟੇਲਰ

By

Published : Oct 7, 2020, 8:52 PM IST

ਹੈਦਰਾਬਾਦ: ਵੈਸਟਇੰਡੀਜ਼ ਦੀ ਕਪਤਾਨ ਸਟੇਫ਼ਨੀ ਟੇਲਰ ਬਿਗ ਬੈਸ਼ ਲੀਗ ਦੇ ਛੇਂਵੇ ਸੀਜਨ ਵਿੱਚ ਏਡੀਲੇਡ ਸਟ੍ਰਾਇਕਰਸ ਨਾਲ ਦੋਬਾਰਾ ਖੇਡੇਗੀ। ਟੇਲਰ ਪਿੱਛਲੇ ਸੀਜਨ 'ਚ ਸੱਟਾਂ ਦੇ ਚੱਲਦੀਆਂ ਕੇਵਲ ਦੋ ਹੀ ਮੈਚ ਖੇਡ ਸਕੀ ਸੀ।

ਟੇਲਰ ਨੇ ਇੱਕ ਬਿਆਨ 'ਚ ਕਿਹਾ," ਮੈਂ ਇਸ ਗੱਲ ਤੋਂ ਬੇਹਦ ਖੁਸ਼ ਹਾਂ ਕਿ ਮੈਂ ਇੱਕ ਵਾਰ ਫੇਰ ਤੋਂ ਸਟ੍ਰਾਇਕਰਸ ਨਾਲ ਖੇਡਾਂਗੀ, ਇਸ ਦਾ ਮੇਰੇ ਕਰੀਅਰ 'ਤੇ ਚੰਗਾ ਪ੍ਰਭਾਵ ਰਿਹਾ ਹੈ।" ਉਨ੍ਹਾਂ ਕਿਹਾ ਕਿ ਸਟ੍ਰਾਇਕਰਸ ਸ਼ਾਨਦਾਰ ਫ੍ਰੇਂਚਾਇਜ਼ੀ ਹੈ ਤੇ ਮੈਂ ਸੀਜਨ ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ।"

29 ਸਾਲ ਦੀ ਇਹ ਖਿਡਾਰੀ ਬਿਗ ਬੈਸ਼ ਲੀਗ ਦੀ ਸ਼ੁਰੂਆਤ ਤੋਂ ਹੀ ਖੇਡ ਰਹੀ ਹੈ। ਸਟ੍ਰਾਇਕਰਸ ਦਾ ਹਿੱਸਾ ਬਨਣ ਤੋਂ ਪਹਿਲਾ ਉਹ ਸਿਡਨੀ ਥਂਡਰ ਲਈ ਖੇਡਦੀ ਸੀ। ਹੁਣ ਤੱਕ ਟੇਲਰ ਨੇ ਡਬਲਯੂਬੀਬੀਏਲ ਦੇ ਕੁੱਲ 60 ਮੈਚ ਖੇਡੇ ਹਨ। ਟੇਲਰ ਨੇ ਇਨ੍ਹਾਂ ਮੈਚਾਂ 'ਚ 101.41 ਦੇ ਸਟਰਾਇਕ ਰੇਟ 'ਤੇ 26.19 ਦੀ ਔਸਤ ਨਾਲ 1074 ਦੋੜਾਂ ਬਣਾਈਆਂ। ਟੇਲਰ ਲੋਲ ਅੰਤਰ ਰਾਸ਼ਟਰੀ ਖੇਡਾਂ ਦਾ ਚੰਗਾ ਅਨੁਭਵ ਹੈ।

ਸਟ੍ਰਾਇਕਰਸ ਦੇ ਮੁੱਖ ਕੋਚ ਵਿਲਿਯਮਸ ਨੇ ਟੇਲਰ ਨੂੰ ਲੈ ਕੇ ਕਿਹਾ," ਅਸੀਂ ਟੇਲਰ ਨੂੰ ਆਪਣੀ ਟੀਮ 'ਚ ਲੈ ਕੇ ਬੜੇ ਖੁਸ਼ ਹਾਂ। ਪਿਛਲੀ ਵਾਰੀ ਵੀ ਘੱਟ ਸਮੇਂ 'ਚ ਬੜੀ ਮਹੱਤਵਪੂਰਨ ਸਾਬਿਤ ਹੋਈ ਸੀ। ਅਸੀਂ ਸੀਜਨ ਦੀ ਸ਼ੁਰੂਆਤ ਲਈ ਤਿਆਰ ਹਾਂ।"

ABOUT THE AUTHOR

...view details