ਪੰਜਾਬ

punjab

ETV Bharat / sports

ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨਾਲ ਜੁੜ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ: ਰਣਵਿਜੇ ਸਿੰਘ - Tournaments in Tricity

ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੇਸ਼ ਦੇ ਵਿੱਚ ਪਹਿਲਾਂ ਟ੍ਰਿਬਲ ਔਥਾਨ ਚੰਡੀਗੜ੍ਹ ਤੋਂ ਸ਼ੁਰੂ ਕੀਤਾ, ਜਿਸ ਦੇ ਵਿੱਚ ਸ਼ਹਿਰ ਵਾਸੀਆਂ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਹਿੱਸਾ ਲਿਆ। ਇਸ ਈਵੈਂਟ ਦੇ ਵਿੱਚ ਮਸ਼ਹੂਰ ਕਲਾਕਾਰ ਅਤੇ ਰਿਐਲਟੀ ਸ਼ੋਅ 'ਰੋਡੀਜ਼' ਦੇ ਜੱਜ ਰਣਵਿਜੇ ਸਿੰਘ ਨੇ ਸ਼ਿਰਕਤ ਕੀਤੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਰਣਵਿਜੇ ਨੇ ਕਿਹਾ ਕਿ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਬਹੁਤ ਚੰਗਾ ਕੰਮ ਕਰ ਰਹੀ ਹੈ।

Ranvijay Singh News
ਫ਼ੋਟੋ

By

Published : Mar 2, 2020, 12:09 AM IST

ਚੰਡੀਗੜ੍ਹ: ਸ਼ਹਿਰ ਵਿੱਚ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ ਨੇ ਆਪਣਾ ਪਹਿਲਾਂ ਟ੍ਰਿਬਲਅੋਥਾਨ ਸ਼ੁਰੂ ਕੀਤਾ। ਇਸ ਸਮਾਰੋਹ 'ਚ ਹਜ਼ਾਰਾਂ ਦੀ ਤਾਦਾਦ ਵਿੱਚ ਛੇ ਸਾਲ ਤੋਂ ਲੈ ਕੇ ਸੱਠ ਸਾਲ ਦੇ ਲੋਕਾਂ ਨੇ ਕੀਤਾ ਭਾਗ ਲਿਆ। ਈਵੈਂਟ ਦੇ ਦੌਰਾਨ ਟ੍ਰਿਬਲਅੋਥਾਨ ਕਰਕੇ ਇੱਕ ਕਿਲੋਮੀਟਰ ਦਾ ਰਾਊਂਡ ਪੂਰਾ ਕਰਨ ਵਾਲੇ ਪਹਿਲੇ ਦੱਸ ਪ੍ਰਤੀਯੋਗੀਆਂ ਨੂੰ ਰਣਵਿਜੈ ਅਤੇ ਐੱਨਬੀਏ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਸੇਠੀ ਨੇ ਮੋਬਾਈਲ ਫੋਨ ਦਿੱਤੇ। ਇਸ ਮੌਕੇ ਰਣਵਿਜੇ ਨੇ ਵੀ ਲੋਕਾਂ ਦੇ ਨਾਲ ਬਾਸਕਟਬਾਲ ਖੇਡ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਐੱਨਬੀਏ ਦਾ ਮੁੱਖ ਮੰਤਵ ਇਹ ਹੈ ਕਿ ਦੇਸ਼ ਦੇ ਵਿੱਚ ਬਾਸਕਟਬਾਲ ਨੂੰ ਅੱਗੇ ਲਿਆਉਂਦਾ ਜਾਵੇ, ਜਿਨ੍ਹਾਂ ਬੱਚਿਆਂ ਦੇ ਵਿੱਚ ਪ੍ਰਤਿਭਾ ਛੁਪੀ ਹੋਈ ਹੈ ਉਸ ਨੂੰ ਬਾਹਰ ਲੈਕੇ ਆਉਂਦਾ ਜਾਵੇ।

ਵੇਖੋ ਵੀਡੀਓ

ਇਹ ਵੀ ਪੜ੍ਹੋ:ਸਿਆਸਤ ਅਤੇ ਐਕਸ਼ਨ ਦਾ ਤੜਕਾ ਹੈ ਫ਼ਿਲਮ 'ਜੋਰਾ 2'

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਰਣਵਿਜੈ ਨੇ ਦੱਸਿਆ ਕਿ ਉਹ ਵੀ ਇੱਕ ਬਾਸਕੇਟ ਬਾਲ ਪਲੇਅਰ ਰਹੇ ਹਨ ਅਤੇ ਉਨ੍ਹਾਂ ਨੂੰ ਬਾਸਕਟਬਾਲ ਖੇਡਣ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਘਰ ਤੋਂ ਹੀ ਮਿਲੀ ਹੈ। ਉਨ੍ਹਾਂ ਦੇ ਮਾਂ-ਬਾਪ ਵੀ ਬਾਸਕਟਬਾਲ ਪਲੇਅਰ ਰਹਿ ਚੁੱਕੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਨ ਮਹਿਸੂਸ ਹੰਦਾ ਹੈ ਕਿ ਉਹ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਐਨਬੀਏ ਬਹੁਤ ਚੰਗਾ ਕੰਮ ਕਰ ਰਿਹਾ ਹੈ ਇਨ੍ਹਾਂ ਨੇ ਹਜ਼ਾਰਾਂ ਦੀ ਤਦਾਦ ਵਿਚ ਦੇਸ਼ ਦੇ ਸਕੂਲਾਂ ਨੂੰ ਅਡਾਪਟ ਕੀਤਾ ਹੈ ਜਿੱਥੇ ਬਾਸਕਟਬਾਲ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ।

ABOUT THE AUTHOR

...view details