ਨਵੀਂ ਦਿੱਲੀ :15ਵੇਂ ਹਾਕੀ ਵਿਸ਼ਵ ਕੱਪ ਵਿੱਚ 44 ਮੁਕਾਬਲੇ ਖੇਡੇ ਗਏ, ਜਿਨ੍ਹਾਂ ਦਾ ਹਾਕੀ ਫੈਨਸ ਨੇ ਖੂਬ ਆਨੰਦ ਲਿਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਟੀਮਾਂ ਨੇ ਜਿੱਤ ਲਈ ਖੂਬ ਗੋਲ ਕੀਤੇ। ਵਿਸ਼ਵ ਕੱਪ ਵਿੱਚ ਕੁੱਲ 249 ਗੋਲ ਕੀਤੇ ਗਏ ਹਨ। ਇਸ ਦੌਰਾਨ 143 ਫੀਲਡ, 94 ਪੇਨਲਟੀ ਕਾਰਨਰ ਅਤੇ 12 ਪੇਨਲਟੀ ਸਟ੍ਰੋਕ ਗੋਲ ਕੀਤੇ ਗਏ। ਵਿਸ਼ਵ ਕੱਪ ਵਿੱਚ 85 ਵਾਰ ਗ੍ਰੀਨ ਕਾਰਡ ਅਤੇ 30 ਵਾਰ ਯੇਲੋ ਕਾਰਡ ਦਿਖਾਏ ਗਏ। ਮੁਕਾਬਲਿਆਂ ਦੌਰਾਨ ਕਿਸੇ ਵੀ ਖਿਡਾਰੀ ਨੂੰ ਰੇਡ ਕਾਰਡ ਨਾ ਦਿਖਾਏ ਜਾਣ ਦਾ ਰਿਕਾਰਡ ਬਣਿਆ।
ਨੀਦਰਲੈਂਡ ਰਿਹਾ ਸਭ ਤੋਂ ਅੱਗੇ : ਹਾਕੀ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਬ੍ਰਾਂਜ਼ ਮੈਡਲ ਜੇਤੂ ਨੀਦਰਲੈਂਡ ਨੇ ਕੀਤੇ ਹਨ। ਨੀਦਰਲੈਂਡ ਨੇ ਬ੍ਰਾਂਜ਼ ਮੈਡਲ ਮੁਕਾਬਲੇ ਵਿੱਚ ਆਸਟ੍ਰੇਲਿਆ ਨੂੰ ਹਰਾਇਆ ਸੀ। 'ਦ ਆਰੇਂਜ' ਛੇ ਮੁਕਾਬਲਿਆਂ ਵਿੱਚ ਕੁੱਲ 32 ਗੋਲ ਕਰਕੇ ਟਾਪ ਉੱਤੇ ਹਨ। ਅਰਜੇਂਟੀਨਾ ਅਤੇ ਆਸਟ੍ਰੇਲੀਆ ਖੇਡੇ ਗਏ 6-6 ਮੁਕਾਬਲਿਆਂ ਵਿੱਚ 28-28 ਗੋਲ ਕਰਕੇ ਦੂਜੇ ਅਤੇ ਤੀਜੇ ਥਾਂ ਉੱਤੇ ਹਨ। ਜਰਮਨੀ ਸੱਤ ਮੈਚਾਂ ਵਿੱਚ 26 ਗੋਲ ਠੋਕ ਕੇ ਚੌਥੇ ਨੰਬਰ ਉੱਤੇ ਹੈ। ਉੱਥੇ ਹੀ, ਭਾਰਤ 6 ਮੈਚਾਂ ਵਿੱਚ 22 ਗੋਲ ਕਰਕੇ ਪੰਜਵੇਂ ਥਾਂ ਉੱਤੇ ਬਣਿਆ ਹੋਇਆ ਹੈ।