ਰਾਊਰਕੇਲਾ:ਹਾਕੀ ਵਿਸ਼ਵ ਕੱਪ (Hockey World Cup 2023) ਦਾ 15ਵਾਂ ਐਡੀਸ਼ਨ ਅੱਜ ਉੜੀਸਾ ਦੇ ਭੁਵਨੇਸ਼ਵਰ ਅਤੇ ਰੌਰਕੇਲਾ ਵਿੱਚ ਸ਼ੁਰੂ ਹੋ ਗਿਆ। ਭਾਰਤ ਦਾ ਪਹਿਲਾ ਮੈਚ ਸਪੇਨ ਦੇ ਖਿਲਾਫ ਖੇਡਿਆ ਗਿਆ। ਭਾਰਤ ਨੇ ਸਪੇਨ ਨੂੰ 2-0 ਨਾਲ ਹਰਾਇਆ। ਭਾਰਤ ਲਈ ਅਮਿਤ ਰੋਹੀਦਾਸ ਅਤੇ ਹਾਰਦਿਕ ਸਿੰਘ ਨੇ ਗੋਲ ਕੀਤੇ। ਇਸ ਜਿੱਤ ਨਾਲ ਟੀਮ ਇੰਡੀਆ ਨੇ ਪੂਲ ਡੀ 'ਚ ਦੂਜਾ ਸਥਾਨ ਹਾਸਲ ਕਰ ਲਿਆ ਹੈ। ਇੰਗਲੈਂਡ ਨੇ ਇਸ ਤੋਂ ਪਹਿਲਾਂ ਵੇਲਜ਼ ਨੂੰ 5-0 ਨਾਲ ਹਰਾਇਆ ਸੀ। ਬਿਹਤਰ ਗੋਲ ਅੰਤਰ ਕਾਰਨ ਉਹ ਪਹਿਲੇ ਸਥਾਨ 'ਤੇ ਹੈ।
ਭਾਰਤ ਲਈ ਦੂਜਾ ਗੋਲ ਹਾਰਦਿਕ ਸਿੰਘ ਨੇ ਕੀਤਾ:-ਟੀਮ ਇੰਡੀਆ ਲਈ ਦੂਜਾ ਗੋਲ ਹਾਰਦਿਕ ਸਿੰਘ ਨੇ ਕੀਤਾ। ਉਸ ਨੇ ਇਹ ਗੋਲ 26ਵੇਂ ਮਿੰਟ ਵਿੱਚ ਕੀਤਾ। ਟੀਮ ਇੰਡੀਆ ਹੁਣ ਮੈਚ ਵਿੱਚ 2-0 ਨਾਲ ਅੱਗੇ ਹੈ
ਪਹਿਲਾ ਕੁਆਰਟਰ ਖਤਮ ਹੋਇਆ, ਭਾਰਤ ਸਪੇਨ ਖਿਲਾਫ 1-0 ਨਾਲ ਅੱਗੇ:-ਭਾਰਤ ਅਤੇ ਸਪੇਨ ਵਿਚਾਲੇ ਖੇਡ ਦਾ ਪਹਿਲਾ ਕੁਆਰਟਰ ਖਤਮ ਹੋ ਗਿਆ ਹੈ। ਟੀਮ ਇੰਡੀਆ ਪਹਿਲੇ ਕੁਆਰਟਰ ਤੋਂ ਬਾਅਦ 1-0 ਨਾਲ ਅੱਗੇ ਹੈ।
ਭਾਰਤ ਲਈ ਪਹਿਲਾ ਗੋਲ ਅਮਿਤ ਰੋਹੀਦਾਸ ਨੇ ਕੀਤਾ:-ਟੀਮ ਇੰਡੀਆ ਨੂੰ 12ਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ, ਜਿਸ 'ਤੇ ਅਮਿਤ ਰੋਹੀਦਾਸ ਨੇ ਸ਼ਾਨਦਾਰ ਗੋਲ ਕੀਤਾ। ਟੀਮ ਇੰਡੀਆ ਹੁਣ ਮੈਚ ਵਿੱਚ 1-0 ਨਾਲ ਅੱਗੇ ਹੈ।
ਭਾਰਤ ਬਨਾਮ ਸਪੇਨ ਪਿਛਲੇ 5 ਮੈਚ
ਭਾਰਤ 2-2 ਸਪੇਨ
ਭਾਰਤ 2-3 ਸਪੇਨ
ਭਾਰਤ 3-5 ਸਪੇਨ
ਭਾਰਤ 5-4 ਸਪੇਨ