ਨਵੀਂ ਦਿੱਲੀ: ਭਾਰਤੀ ਸਪਰਿੰਟਰ ਹਿਮਾ ਦਾਸ ਨੇ ਕੋਰੋਨਾ ਵਾਇਰਸ ਨਾਲ ਲੜਣ ਦੇ ਲਈ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦਾਨ ਦੇਣ ਦਾ ਫ਼ੈਸਲਾ ਕੀਤਾ ਹੈ। ਹਿਮਾ ਦਾਸ ਆਪਣੀ ਤਨਖ਼ਾਹ ਅਸਮ ਸਰਕਾਰ ਦੇ ਕੋਵਿਡ-19 ਰਾਹਤ ਫ਼ੰਡ ਵਿੱਚ ਦੇਵੇਗੀ। ਹਿਮਾ ਨੇ ਟਵੀਟਰ ਉੱਤੇ ਇਸ ਦੀ ਜਾਣਕਾਰੀ ਦਿੱਤੀ ਹੈ।
ਕੋਵਿਡ-19: ਹਿਮਾ ਦਾਸ ਦੇਵੇਗੀ ਆਪਣੀ 1 ਮਹੀਨੇ ਦੀ ਤਨਖ਼ਾਹ - hima das to donate one month salary
ਹਿਮਾ ਦਾਸ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਹ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਅਸਮ ਸਰਕਾਰ ਦੇ ਕੋਵਿਡ-19 ਰਾਹਤ ਫ਼ੰਡ ਵਿੱਚ ਦੇਵੇਗੀ।
ਹਿਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਸਮ ਦੇ ਮੁੱਖ ਮੰਤਰੀ ਸਬਰਾਨੰਦ ਸੋਨੋਵਾਲ, ਕੇਂਦਰੀ ਖੇਡ ਮੰਤਰੀ ਕਿਰਣ ਰਿਜਿਜੂ ਅਤੇ ਆਸਾਮ ਦੇ ਸਿਹਤ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਦੋਸਤੋ ਇਹ ਸਮਾਂ ਇਕੱਠੇ ਖੜੇ ਹੋਣ, ਉਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਸਮਾਂ ਹੈ, ਜਿਨ੍ਹਾਂ ਨੂੰ ਸਾਡੀ ਜ਼ਰੂਰਤ ਹੈ। ਮੈਂ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਅਸਮ ਅਰੋਗਿਆ ਫ਼ੰਡ ਖ਼ਾਤੇ ਵਿੱਤ ਦੇ ਰਹੀ ਹਾਂ ਤਾਂਕਿ ਕੋਵਿਡ-19 ਨਾਲ ਲੋਕਾਂ ਦੀ ਸਿਹਤ ਨੂੰ ਬਚਾਇਆ ਜਾ ਸਕੇ।
ਰਿਜਿਜੂ ਨੇ ਹਿਮਾ ਦਾਸ ਦੇ ਇਸ ਕਦਮ ਦੇ ਲਈ ਸ਼ਲਾਘਾ ਕੀਤੀ ਹੈ। ਰਿਜਿਜੂ ਨੇ ਲਿਖਿਆ ਕਿ ਸ਼ਾਨਦਾਰ ਕੋਸ਼ਿਸ਼ ਹਿਮਾ ਦਾਸ। ਤੁਸੀਂ ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਜੋ ਫ਼ੈਸਲਾ ਕੀਤਾ ਹੈ, ਉਸ ਦੇ ਕਾਫ਼ੀ ਮਾਇਨੇ ਹਨ ਅਤੇ ਇਹ ਬਹੁਤ ਉਪਯੋਗੀ ਹੋਵੇਗਾ। ਭਾਰਤ ਕੋਰੋਨਾ ਨਾਲ ਲੜੇਗਾ।