ਹੈਦਰਾਬਾਦ: ਬ੍ਰਿਟੇਨ ਦੀ ਫਾਰਮੂਲਾ-1 ਡਰਾਈਵਰ ਮਰਸੀਡੀਜ਼ ਟੀਮ ਦੇ ਲੁਈਸ ਹੈਮਿਲਟਨ ਨੇ ਐਤਵਾਰ ਨੂੰ ਤੁਰਕੀ ਦਾ ਗ੍ਰਾਂ ਪ੍ਰੀ ਦਾ ਖਿਤਾਬ ਆਪਣੇ ਨਾਂ ਕਰ ਲਿਆ। ਹੈਮਿਲਟਨ ਦਾ ਇਹ ਸੱਤਵਾਂ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਹੈ ਅਤੇ ਉਸ ਨੇ ਜਰਮਨੀ ਦੇ ਦਿੱਗਜ ਮਾਈਕਲ ਸ਼ੂਮਾਕਰ ਦੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਸਭ ਤੋਂ ਵੱਧ ਵਾਰ ਜਿੱਤਣ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ ਹੈ।
ਹੈਮਿਲਟਨ ਦੀ ਇਸ ਸੀਜ਼ਨ ਦੀ ਇਹ 10ਵੀਂ ਜਿੱਤ ਹੈ। ਰੇਸ ਖ਼ਤਮ ਹੋਣ ਤੋਂ ਬਾਅਦ ਰੇਸਿੰਗ ਪੁਆਇੰਟ ਦਾ ਸਰਜੀਓ ਪਰੇਜ਼ ਦੂਜੇ ਅਤੇ ਫੇਰਾਰੀ ਦਾ ਸੇਬੇਸਟੀਅਨ ਵਿਟਲ ਤੀਸਰੇ ਸਥਾਨ 'ਤੇ ਰਿਹਾ।