ਚੰਡੀਗੜ੍ਹ: ਟੋਕੀਓ ਓਲੰਪਿਕ (Tokyo Olympics) ’ਚ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਵਿਦੇਸ਼ੀ ਧਰਤੀ 'ਤੇ ਭਾਰਤ ਦਾ ਨਾਂ ਰੌਸ਼ਨ ਕਰਨ ਤੋਂ ਬਾਅਦ ਟ੍ਰੇਨਿੰਗ ‘ਤੇ ਪਰਤ ਆਇਆ ਹੈ। ਕਈ ਸਾਲਾਂ ਦੀ ਲੰਮੀ ਉਡੀਕ ਨੂੰ ਖਤਮ ਕਰਦਿਆਂ, ਉਸਨੇ ਟੋਕੀਓ ਓਲੰਪਿਕ (Tokyo Olympics) 2020 ਵਿੱਚ ਜੈਵਲਿਨ ਥ੍ਰੋ ਵਿੱਚ ਸੋਨੇ ਦਾ ਤਗਮਾ ਜਿੱਤਿਿਆ, ਜਿਸ ਕਾਰਨ ਉਹ ਦੇਸ਼ ਵਿੱਚ ਗੋਲਡਨ ਬੁਆਏ (Golden Boy) ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜੋ: ਭਾਰਤੀ ਪੁਰੁਸ਼ ਬਾਕਸਿੰਗ ਟੀਮ ਵਿਸ਼ਵ ਚੈਂਪੀਅਨਸ਼ਿੱਪ ਲਈ ਬੇਲਗਰੇਡ ਰਵਾਨਾ
ਭਾਰਤ ਪਰਤਣ ‘ਤੇ ਨੀਰਜ ਚੋਪੜਾ (Neeraj Chopra) ਨੂੰ ਬਾਕੀ ਤਮਗਾ ਜੇਤੂਆਂ ਦੇ ਨਾਲ ਸਰਕਾਰ ਨੇ ਸਨਮਾਨਿਤ ਕੀਤਾ। ਉਹ ਬਹੁਤ ਸਾਰੇ ਬ੍ਰਾਂਡਾਂ ਦਾ ਹਿੱਸਾ ਵੀ ਬਣ ਗਿਆ। ਹਾਲਾਂਕਿ, ਹੁਣ ਨੀਰਜ ਚੋਪੜਾ (Neeraj Chopra) ਮੈਦਾਨ 'ਤੇ ਵਾਪਸ ਆ ਗਿਆ ਹੈ, ਜਿਸਦੀ ਜਾਣਕਾਰੀ ਉਸਨੇ ਆਪਣੇ ਪ੍ਰਸ਼ੰਸਕਾਂ ਅਤੇ ਪੈਰੋਕਾਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।