ਮਾਨਸਾ : ਇਥੋਂ ਦੇ ਡੱਲੇਵਾਲ ਪਿੰਡ ਦੇ ਜੰਮਪਲ ਰੋਇੰਗ ਖਿਡਾਰੀ ਸਵਰਨ ਸਿੰਘ ਵਿਰਕ ਨੂੰ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ 9 ਜੁਲਾਈ ਨੂੰ ਚੰਡੀਗੜ੍ਹ ਵਿਖੇ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਸਵਰਨ ਸਿੰਘ ਰੋਇੰਗ ਦੇ ਮੁਕਾਬਲੇ ਦੌਰਾਨ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵਰਨ ਸਿੰਘ ਵਿਰਕ ਨੂੰ 2 ਲੱਖ ਰੁਪਏ ਐਵਾਰਡ ਰਾਸ਼ੀ ਮਹਾਰਾਜਾ ਰਣਜੀਤ ਸਿੰਘ ਦੀ ਘੋੜੇ ਉੱਤੇ ਸਵਾਰ ਜੰਗੀ ਪੋਸ਼ਾਕ ਵਿੱਚ ਸ਼ਾਨਦਾਰ ਟ੍ਰਾਫ਼ੀ ਅਤੇ ਸਕਰੋਲ ਮੁੱਖ ਮੰਤਰੀ ਵੱਲੋਂ ਪ੍ਰਦਾਨ ਕੀਤਾ ਜਾਵੇਗਾ।
ਸੋਨ ਤਮਗ਼ਾ ਜੇਤੂ ਸਵਰਨ ਸਿੰਘ। ਸਵਰਨ ਸਿੰਘ ਵਿਰਕ ਨੂੰ ਇਹ ਐਵਾਰਡ ਏਸ਼ੀਆਈ ਗੇਮਾਂ ਵਿੱਚ ਰੋਇੰਗ ਵਿੱਚ ਸੋਨ ਤਮਗ਼ਾ ਹਾਸਲ ਕਰਨ ਦੇ ਬਦਲੇ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਸਵਰਨ ਸਿੰਘ ਵਿਰਕ ਨੂੰ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸਵਰਨ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ ਕੀਤੇ ਜਾਣ ਮੌਕੇ ਦੀ ਫ਼ੋਟੋ। ਤੁਹਾਨੂੰ ਦੱਸ ਦਈਏ ਕਿ ਸਵਰਨ ਸਿੰਘ ਵਿਰਕ ਨੂੰ ਇਹ ਐਵਾਰਡ ਮਿਲਣ ਨਾਲ ਜਿੱਥੇ ਮਾਨਸਾ ਜ਼ਿਲ੍ਹੇ ਦਾ ਨਾਅ ਰੌਸ਼ਨ ਹੋਇਆ ਹੈ ਉੱਥੇ ਹੀ ਪਿੰਡ ਅਤੇ ਜ਼ਿਲ੍ਹਾ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।