ਪੰਜਾਬ

punjab

ਗੋਆ ਸਰਕਾਰ ਨੇ ਆਈਓਏ ਤੋਂ 2020 ਰਾਸ਼ਟਰੀ ਖੇਡਾਂ ਬਾਰੇ ਮੰਗਿਆ ਸਪੱਸ਼ਟੀਕਰਨ

ਗੋਆ ਸਰਕਾਰ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਤੋਂ ਭਵਿੱਖ ਵਿੱਚ ਕਰਵਾਉਣ ਵਾਲੀਆਂ 36ਵੀਂ ਰਾਸ਼ਟਰੀ ਖੇਡਾਂ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।

By

Published : Apr 28, 2020, 10:16 PM IST

Published : Apr 28, 2020, 10:16 PM IST

Goa government seeks clarification from IOA regarding 2020 National Games
Goa government seeks clarification from IOA regarding 2020 National Games

ਨਵੀਂ ਦਿੱਲੀ: ਗੋਆ ਸਰਕਾਰ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਤੋਂ ਭਵਿੱਖ ਵਿੱਚ ਕਰਵਾਉਣ ਵਾਲੀਆਂ 36ਵੀਂ ਰਾਸ਼ਟਰੀ ਖੇਡਾਂ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।

(ਆਈਓਏ) ਦੇ ਸਕੱਤਰ ਜਨਰਲ ਰਾਜੀਵ ਮਹਿਤਾ ਨੂੰ ਭੇਜੇ ਇੱਕ ਪੱਤਰ ਵਿੱਚ ਗੋਆ ਦੇ ਖੇਡ ਸਕੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਦੀ ਸਥਿਤੀ ਦਾ ਮੁਲਾਂਕਣ 31 ਮਈ ਨੂੰ ਕੀਤਾ ਜਾਵੇਗਾ ਅਤੇ ਖੇਡਾਂ ਦਾ ਪ੍ਰਬੰਧ ਕਰਨ ਲਈ ਯੋਗ ਟੀਮਾਂ ਵੱਲੋਂ ਹਿੱਸਾ ਲੈਣਾ ਸਭ ਤੋਂ ਮਹੱਤਵਪੂਰਣ ਫੈਕਟਰ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ,"ਨੈਸ਼ਨਲ ਖੇਡਾਂ ਦੇ ਮੇਜ਼ਬਾਨੀ ਅਧਿਕਾਰੀ ਵਿਚਾਰ ਵਟਾਂਦਰੇ ਲਈ ਸਾਹਮਣੇ ਆਏ ਅਤੇ 31/05/2020 ਤੱਕ ਸਾਰੇ ਲੋੜੀਂਦੇ ਪ੍ਰਬੰਧਾਂ ਨੂੰ ਅੰਦਰੂਨੀ ਤੌਰ 'ਤੇ ਅੱਗੇ ਵਧਣ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਉਸ ਸਮੇਂ ਕੋਵਿਡ-19 ਦੀ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਫ਼ੈਸਲੇ ਲਏ ਗਏ ਸੀ।"

ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਨਾਲ ਹੁਣ ਇਸ ਗੱਲ 'ਤੇ ਸ਼ੰਕਾਂ ਹੈ ਕਿ ਗੋਆ ਵਿੱਚ ਰਾਸ਼ਟਰੀ ਖੇਡਾਂ ਦਾ ਆਯੋਜਨ 20 ਅਕਤੂਬਰ ਤੋਂ 4 ਨਵੰਬਰ ਤੱਕ ਕੀਤਾ ਜਾਵੇਗਾ ਜਾਂ ਫਿਰ ਨਹੀਂ। ਇਸ ਤੋਂ ਪਹਿਲਾਂ ਆਈਓਏ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਸੀ ਕਿ ਖੇਡਾਂ ਦਾ ਸਮਾਂ ਤਹਿ ਕੀਤਾ ਜਾਵੇਗਾ, ਉਸ ਮੁਤਾਬਕ ਹੀ ਖੇਡਾਂ ਹੋਣਗੀਆਂ।

ABOUT THE AUTHOR

...view details