ਨਵੀਂ ਦਿੱਲੀ: ਵਰਲਡ ਅਥਲੈਟਿਕਸ ਦੇ ਪ੍ਰਧਾਨ ਸੇਬੇਸਟੀਅਨ ਕੋਏ ਨੇ ਕਿਹਾ ਕਿ ਉਨ੍ਹਾਂ ਨੂੰ ਨਸਲਵਾਦ (ਰੰਗ ਭੇਦ) ਵਰਗੇ ਮੁੱਦਿਆਂ ਦੇ ਵਿਰੁੱਧ ਐਥਲੀਟਾਂ ਦੇ ਚਿੰਨ੍ਹਕ ਪ੍ਰਦਰਸ਼ਨ ਨੂੰ 'ਅਨੁਕੂਲਿਤ ਕਰਨ' 'ਚ ਕੋਈ ਪਰੇਸ਼ਾਨੀ ਨਹੀਂ ਸੀ ਪਰ ਇਸ ਹਰਕਤ ਨਾਲ ਜਸ਼ਨ ਮਨਾ ਰਹੇ ਕਿਸੇ ਹੋਰ ਖਿਡਾਰੀ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣਾ ਚਾਹੀਦਾ ਹੈ।
ਦੁਨੀਆ ਭਰ ਦੇ ਚੋਟੀ ਦੇ ਅਥਲੀਟਾਂ ਨੇ 'ਬਲੈਕ ਲਾਈਵਜ਼ ਮੈਟਰ ਅੰਦੋਲਨ ਨਾਲ ਏਕਤਾ ਜ਼ਾਹਰ ਕੀਤੀ ਹੈ, ਜੋ ਇੱਕ ਸ਼ਵੇਤ ਪੁਲਿਸ ਅਧਿਕਾਰੀ ਦੇ ਹੱਥੋਂ ਅਫਰੀਕੀ-ਅਮਰੀਕੀ ਜਾਰਜ ਫਲਾਈਡ ਦੀ ਮੌਤ ਤੋਂ ਬਾਅਦ ਅਮਰੀਕਾ 'ਚ ਇੱਕ ਵੱਡਾ ਮੁੱਦਾ ਬਣ ਗਿਆ ਸੀ।
ਸੇਬੇਸਟੀਅਨ ਕੋਏ ਹਾਲਾਂਕਿ ਇਸ ਕਿਸਮ ਦੀ ਭਾਵਨਾ ਬਾਰੇ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਨੇ ਇੱਕ ਮੀਡੀਆ ਹਾਊਸ ਤੋਂ ਕਿਹਾ,ਇਹ ਬਹੁਤ ਸਪੱਸ਼ਟ ਹੈ ਕਿ ਹਰ ਕੋਈ ਉਨ੍ਹਾਂ ਦੇ ਖੇਡ ਦੇ ਅੰਦਰ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਸਮੀਖਿਆ ਕਰ ਰਿਹਾ ਹੈ। ਐਥਲੀਟ ਭੇਦਭਾਵ ਜਾਂ ਖੇਡ 'ਚ ਨਸਲਵਾਦ ਦੇ ਖਿਲਾਫ਼ ਆਵਾਜ਼ ਚੁੱਕਦੇ ਹੋ ਜਾਂ ਵਿਰੋਧ ਕਰਦੇ ਹਨ ਤਾਂ ਮੈਨੂੰ ਖੁਸ਼ੀ ਹੋਵੇਗੀ।
ਉਨ੍ਹਾਂ ਕਿਹਾ, ਮੈਂ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਅਜਿਹੀ ਕਿਸੇ ਵੀ ਸੰਕੇਤ ਦਾ ਇਸ਼ਾਰਾ ਸਤਿਕਾਰ ਯੋਗ ਹੋਣਾ ਚਾਹੀਦਾ ਹੈ ਅਤੇ ਇਸ ਨਾਲ ਆਪਣੀ ਪ੍ਰਾਪਤੀ (ਜਾਂ ਜਿੱਤ) ਮਨਾਉਣ ਵਾਲੇ ਕਿਸੇ ਵੀ ਹੋਰ ਅਥਲੀਟ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪਿਛਲੇ ਸ਼ਨੀਵਾਰ ਨੂੰ WA ਦੇ ਪ੍ਰਧਾਨ ਨੇ 1968 ਓਲੰਪਿਕ 'ਚ 200 ਮੀਟਰ ਦੌੜ ਦਾ ਤਗਮਾ ਜੇਤੂ ਅਸ਼ਵੇਤ ਟੌਮੀ ਸਮਿੱਥ (Gold) ਅਤੇ ਜਾਨ ਕਾਰਲੋਸ(Bronze) ਨੂੰ ਸਨਮਾਨਿਤ ਕੀਤਾ ਸੀ।
ਇਨ੍ਹਾਂ ਦੋਨਾਂ ਨੇ 200 ਮੀਟਰ ਦੀ ਦੌੜ ਜਿੱਤਣ ਤੋਂ ਬਾਅਦ ਮੈਡਲ ਸਮਾਰੋਹ 'ਚ ਅਮਰੀਕੀ ਰਾਸ਼ਟਰੀ ਗਾਨ ਦੀ ਧੁਨ ਵੱਜਦੇ ਸਮੇਂ ਆਪਣੇ ਸਿਰ ਝੁਕਾਕੇ ਹੱਥਾਂ 'ਚ ਕਾਲੇ ਦੱਸਤਾਨੇ ਪਾ ਕੇ ਰੰਗਭੇਦ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਦਕਿ ਰਜਤ ਮੈਡਲ ਜੇਤੂ ਆਸਟ੍ਰੇਲੀਆ ਦੇ ਪੀਟਰ ਨੋਰਮੈਨ ਸਾਧਾਰਨ ਤਰੀਕੇ ਨਾਲ ਖੜੇ ਸਨ।
ਸੇਬੇਸਟੀਅਨ ਨੇ ਕਿਹਾ, "ਅਥਲੀਟ ਹਮੇਸ਼ਾਂ ਮੋਹਰੀ ਵਿਚਾਰਾਂ 'ਚ ਸਭ ਤੋਂ ਅੱਗੇ ਰਹੇ ਹਨ। ਅਜਿਹਾ ਪਹਿਲਾਂ ਵੀ ਹੋਇਆ ਹੈ। ਜੈਸੀ ਓਵੈਂਸ ਨੇ ਇਹ 1936 ਦੇ ਓਲੰਪਿਕ 'ਚ ਜੈਸੀ ਓਵੈਂਸ ਨੇ ਅਜਿਹਾ ਕੀਤਾ ਹੈ। ਅਸੀਂ ਓਲੰਪਿਕ ਸਟੇਡੀਅਮ 'ਚ ਅਸੀਂ ਸ਼ਰਨਾਰਥੀ ਦਲ ਨੂੰ ਵੀ ਵੇਖੀਆ ਹੈ।