ਨਵੀਂ ਦਿੱਲੀ: ਜਨਰਲ ਮਨੋਜ ਪਾਂਡੇ ਨੇ ਬੁੱਧਵਾਰ (10 ਅਗਸਤ) ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਸੈਨਾ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਰਾਸ਼ਟਰਮੰਡਲ ਖੇਡਾਂ 2022 ਦਾ ਆਯੋਜਨ 28 ਜੁਲਾਈ ਤੋਂ 8 ਅਗਸਤ ਤੱਕ ਬਰਮਿੰਘਮ ਵਿੱਚ ਹੋਇਆ ਸੀ। ਬਿਆਨ ਦੇ ਅਨੁਸਾਰ ਭਾਰਤੀ ਫੌਜ ਦੇ ਖਿਡਾਰੀਆਂ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ।
ਫੌਜ ਦੇ ਬਿਆਨ ਮੁਤਾਬਿਕ ਇਹ ਵਾਕਈ ਇੱਕ ਵੱਡੀ ਪ੍ਰਾਪਤੀ ਹੈ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਫੌਜ ਦੇ 18 ਭਾਗੀਦਾਰਾਂ ਵਿੱਚੋਂ ਅੱਠ ਨੇ ਭਾਰਤ ਲਈ ਤਗਮੇ ਜਿੱਤੇ।
ਇਸ ਵਿੱਚ ਕਿਹਾ ਗਿਆ ਹੈ ਕਿ ਇਹ ਤਗਮੇ ਭਾਰਤੀ ਫੌਜ ਵੱਲੋਂ 2001 ਤੋਂ ਸ਼ੁਰੂ ਕੀਤੇ ਗਏ ‘ਮਿਸ਼ਨ ਓਲੰਪਿਕ ਪ੍ਰੋਗਰਾਮ’ ਦਾ ਨਤੀਜਾ ਹਨ। ਬਿਆਨ ਦੇ ਅਨੁਸਾਰ ਟੀਮ ਦੇ ਭਾਰਤ ਪਰਤਣ 'ਤੇ ਜਨਰਲ ਪਾਂਡੇ ਅਤੇ ਸੈਨਾ ਦੇ ਮੁੱਖ ਅਧਿਕਾਰੀਆਂ ਨੇ 10 ਅਗਸਤ 2022 ਨੂੰ ਦਿੱਲੀ ਕੈਂਟ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਭਾਰਤੀ ਫੌਜ ਦੇ ਜੇਤੂਆਂ ਦੇ ਨਾਮ: