ਪੰਜਾਬ

punjab

ਪਹਿਲਵਾਨ ਗੀਤਾ ਨੇ 2021 ਓਲੰਪਿਕ ਦੀ ਤਿਆਰੀ ਸ਼ੁਰੂ ਕੀਤੀ

By

Published : Jul 21, 2020, 10:10 PM IST

ਗੀਤਾ ਫੋਗਾਟ ਨੇ ਕਿਹਾ ਕਿ ਓਲੰਪਿਕ ਦੇ ਮੁਲਤਵੀ ਹੋਣ ਦੇ ਬਾਅਦ ਤੋਂ ਹੀ ਮੈਂ ਇਸ ਵਿਚ ਹਿੱਸਾ ਲੈਣ ਦੀ ਉਮੀਦ ਕਰ ਰਹੀ ਹਾਂ। ਇਹ ਇਕ ਸਾਲ ਮੈਨੂੰ ਟ੍ਰਾਇਲ ਅਤੇ ਕੁਆਲੀਫਿਕੇਸ਼ਨ ਟੂਰਨਾਮੈਂਟਾਂ ਲਈ ਤਿਆਰੀ ਕਰਨ ਲਈ ਕਾਫ਼ੀ ਸਮਾਂ ਦੇਵੇਗਾ।

Geeta Phogat to make comeback in Tokyo Olympics
ਪਹਿਲਵਾਨ ਗੀਤਾ ਨੇ 2021 ਓਲੰਪਿਕ ਦੀ ਤਿਆਰੀ ਸ਼ੁਰੂ ਕੀਤੀ

ਮੁੰਬਈ: ਰਾਸ਼ਟਰਮੰਡਲ ਖੇਡਾਂ-2010 ਵਿਚ ਮਹਿਲਾ ਵਰਗ ਵਿਚ ਕੁਸ਼ਤੀ ਵਿਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਵਾਉਣ ਵਾਲੀ ਗੀਤਾ ਫੋਗਾਟ ਨੇ ਫੇਰ ਤੋਂ ਮੈਟ ‘ਤੇ ਪਰਤਣ ਅਤੇ 2021 ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

ਦੰਗਲ ਗਰਲ ਗੀਤਾ ਨੇ ਇਹ ਗੱਲ ਭਾਰਤ ਦੇ ਟੇਬਲ ਟੈਨਿਸ ਖਿਡਾਰੀ ਮੁਦਿਤ ਦਾਨੀ ਨਾਲ ਇੱਕ ਆਨਲਾਈਨ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕਸ ਨੂੰ ਇੱਕ ਸਾਲ ਲਈ ਮੁਲਤਵੀ ਕਰਨਾ ਉਨ੍ਹਾਂ ਲਈ ਵਰਦਾਨ ਵਰਗਾ ਹੈ ਅਤੇ ਹੁਣ ਉਨ੍ਹਾਂ ਨੂੰ ਇਸ ਦੀ ਤਿਆਰੀ ਲਈ ਹੋਰ ਸਮਾਂ ਮਿਲ ਗਿਆ ਹੈ।

ਪਹਿਲਵਾਨ ਗੀਤਾ ਨੇ 2021 ਓਲੰਪਿਕ ਦੀ ਤਿਆਰੀ ਸ਼ੁਰੂ ਕੀਤੀ

ਗੀਤਾ ਨੇ ਕਿਹਾ ਕਿ ਓਲੰਪਿਕ ਦੇ ਮੁਲਤਵੀ ਹੋਣ ਦੇ ਬਾਅਦ ਤੋਂ ਹੀ ਮੈਂ ਇਸ ਵਿਚ ਹਿੱਸਾ ਲੈਣ ਦੀ ਉਮੀਦ ਕਰ ਰਹੀ ਹਾਂ। ਇਹ ਇਕ ਸਾਲ ਮੈਨੂੰ ਟ੍ਰਾਇਲ ਅਤੇ ਕੁਆਲੀਫਿਕੇਸ਼ਨ ਟੂਰਨਾਮੈਂਟਾਂ ਲਈ ਤਿਆਰੀ ਕਰਨ ਲਈ ਕਾਫ਼ੀ ਸਮਾਂ ਦੇਵੇਗਾ।

ਮੈਂ ਗਰਭ ਅਵਸਥਾ ਦੌਰਾਨ ਕੁਝ ਭਾਰ ਵਧਾਇਆ ਹੈ, ਇਸ ਲਈ ਹੁਣ ਮੇਰੀ ਤਰਜੀਹ ਫਿਟ ਰਹਿਣ ਦੀ ਹੋਵੇਗੀ। ਉਸ ਤੋਂ ਬਾਅਦ ਜੋ ਵੀ ਕੁਆਲੀਫਾਇੰਗ ਟੂਰਨਾਮੈਂਟ ਹੋਵੇਗਾ, ਮੈਂ ਉਸ ਵਿਚ ਹਿੱਸਾ ਲਵਾਂਗੀ ਅਤੇ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰਾਂਗੀ।

ਵਰਲਡ ਚੈਂਪੀਅਨਸ਼ਿਪ ਦੀ ਕਾਂਸਾ ਤਗਮਾ ਜੇਤੂ ਗੀਤਾ ਨੇ ਆਪਣੇ ਸਾਥੀ ਪਹਿਲਵਾਨ ਪਵਨ ਕੁਮਾਰ ਸਰੋਹਾ ਨਾਲ ਸਾਲ 2016 ਵਿਚ ਵਿਆਹ ਕੀਤਾ ਸੀ ਅਤੇ ਪਿਛਲੇ ਸਾਲ ਦਸੰਬਰ ਵਿਚ ਇਕ ਬੱਚੇ ਅਰਜੁਨ ਨੂੰ ਜਨਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਤੋਂ ਬਾਅਦ ਅਚਾਨਕ ਕੰਮ ਕਰਨਾ ਮੁਸ਼ਕਲ ਹੈ, ਪਰ ਉਹ ਹੌਲੀ-ਹੌਲੀ ਲੈਅ ‘ਚ ਪਰਤ ਰਹੇ ਹਨ।

ABOUT THE AUTHOR

...view details