ਪੰਜਾਬ

punjab

ETV Bharat / sports

In Pics: ਫ੍ਰੈਂਚ ਓਪਨ ਫਾਈਨਲ 'ਚ 'ਕਿੰਗ ਆਫ਼ ਰੈੱਡ ਗ੍ਰੇਵਲ' ਨਡਾਲ ਦਾ ਰਿਕਾਰਡ - ਕਿੰਗ ਆਫ਼ ਰੈੱਡ ਗ੍ਰੇਵਲ

ਰੈੱਡ ਗ੍ਰੇਵਲ ਦੇ ਕਿੰਗ ਰਾਫੇਲ ਨਡਾਲ ਨੇ ਫ੍ਰੈਂਚ ਓਪਨ 2022 ਦੇ ਫਾਈਨਲ 'ਚ ਨਾਰਵੇ ਦੇ ਕੈਸਪਰ ਰੂਡ ਨੂੰ 6-3, 6-3, 6-0 ਨਾਲ ਹਰਾ ਕੇ ਰਿਕਾਰਡ 14ਵੀਂ ਵਾਰ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ।

ਫ੍ਰੈਂਚ ਓਪਨ ਫਾਈਨਲ 'ਚ 'ਕਿੰਗ ਆਫ਼ ਰੈੱਡ ਗ੍ਰੇਵਲ
ਫ੍ਰੈਂਚ ਓਪਨ ਫਾਈਨਲ 'ਚ 'ਕਿੰਗ ਆਫ਼ ਰੈੱਡ ਗ੍ਰੇਵਲ

By

Published : Jun 6, 2022, 9:44 PM IST

ਰੈੱਡ ਗ੍ਰੇਵਲ ਦੇ ਕਿੰਗ ਰਾਫੇਲ ਨਡਾਲ ਨੇ ਫ੍ਰੈਂਚ ਓਪਨ 2022 ਦੇ ਫਾਈਨਲ 'ਚ ਨਾਰਵੇ ਦੇ ਕੈਸਪਰ ਰੂਡ ਨੂੰ 6-3, 6-3, 6-0 ਨਾਲ ਹਰਾ ਕੇ ਰਿਕਾਰਡ 14ਵੀਂ ਵਾਰ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ।

ਰਾਫੇਲ ਨਡਾਲ

ਫ੍ਰੈਂਚ ਓਪਨ 2022 'ਚ ਖਿਤਾਬ ਜਿੱਤ ਕੇ ਰਾਫੇਲ ਨਡਾਲ ਨੇ ਨਾਲ ਹੀ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ। ਉਸ ਨੇ ਸਭ ਤੋਂ ਵੱਧ 14ਵੀਂ ਵਾਰ ਇਹ ਟੂਰਨਾਮੈਂਟ ਜਿੱਤਿਆ ਹੈ।

ਰਾਫੇਲ ਨਡਾਲ

ਰਾਫੇਲ ਨਡਾਲ ਰੋਲੈਂਡ ਗੈਰੋਸ ਵਿਖੇ 14ਵਾਂ ਫਾਈਨਲ ਖੇਡਣ ਆਇਆ ਸੀ। ਕੁੱਲ ਗ੍ਰੈਂਡ ਸਲੈਮ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਇਹ ਉਨ੍ਹਾਂ ਦਾ 30ਵਾਂ ਖਿਤਾਬੀ ਮੁਕਾਬਲਾ ਸੀ, ਜਿਸ 'ਚ ਉਨ੍ਹਾਂ ਨੇ 22 ਵਾਰ ਜਿੱਤ ਦਰਜ ਕੀਤੀ ਹੈ।

ਰਾਫੇਲ ਨਡਾਲ

ਰਾਫੇਲ ਨਡਾਲ ਅਤੇ ਕੈਸਪਰ ਰੂਡ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਜਿਸ ਵਿੱਚ ਨਡਾਲ ਜਿੱਤਿਆ।

ਰਾਫੇਲ ਨਡਾਲ

36 ਸਾਲਾ ਰਾਫੇਲ ਨਡਾਲ ਫਰੈਂਚ ਓਪਨ ਦਾ ਖਿਤਾਬ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਪੁਰਸ਼ ਖਿਡਾਰੀ ਬਣ ਗਏ ਹਨ। 50 ਸਾਲ ਪਹਿਲਾਂ ਆਂਦਰੇ ਗਿਮੇਨੋ ਨੇ 34 ਸਾਲ ਦੀ ਉਮਰ 'ਚ ਇਹ ਖਿਤਾਬ ਜਿੱਤਿਆ ਸੀ।

ਰਾਫੇਲ ਨਡਾਲ

ਨਡਾਲ ਨੇ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਦੇ ਮਾਮਲੇ ਵਿੱਚ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਨੂੰ ਦੋ ਗ੍ਰੈਂਡ ਸਲੈਮ ਨਾਲ ਪਛਾੜ ਦਿੱਤਾ ਹੈ।

ਰਾਫੇਲ ਨਡਾਲ

ਨਡਾਲ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਇੱਕੋ ਸਾਲ ਆਸਟ੍ਰੇਲੀਅਨ ਓਪਨ ਅਤੇ ਫਰੈਂਚ ਓਪਨ ਖਿਤਾਬ ਜਿੱਤੇ ਸਨ।

ਰਾਫੇਲ ਨਡਾਲ

ਰੋਲੈਂਡ ਗੈਰੋਸ ਦੇ ਫਾਈਨਲ ਵਿੱਚ ਇੱਕ ਤੋਂ ਵੱਧ ਸੈੱਟ ਨਾ ਹਾਰਨ ਦਾ ਰਿਕਾਰਡ ਨਡਾਲ ਦੇ ਨਾਮ ਹੈ। ਇਸ ਵਾਰ ਉਹ ਫਾਈਨਲ ਵਿੱਚ ਕੋਈ ਸੈੱਟ ਨਹੀਂ ਗੁਆਇਆ।

ਰਾਫੇਲ ਨਡਾਲ

ਟੈਨਿਸ ਵਿੱਚ, ਸਿਰਫ ਮਾਰਗਰੇਟ ਕੋਰਟ (24), ਸੇਰੇਨਾ ਵਿਲੀਅਮਸ (23) ਅਤੇ ਸਟੈਫੀ ਗ੍ਰੋਫ (22) ਦੇ ਕੋਲ ਨਡਾਲ ਤੋਂ ਵੱਧ ਗ੍ਰੈਂਡ ਸਲੈਮ ਖਿਤਾਬ ਹਨ।

ਰਾਫੇਲ ਨਡਾਲ

ਇਹ ਵੀ ਪੜ੍ਹੋ:ਅੰਤਰਰਾਸ਼ਟਰੀ ਟੀ-20 : ਸਾਲ 2023 ਵਿੱਚ ਸ਼ੁਰੂ ਹੋਣ ਜਾ ਰਹੀ ਲੀਗ

ABOUT THE AUTHOR

...view details