ਪੈਰਿਸ: ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਸ਼ੁੱਕਰਵਾਰ ਨੂੰ ਸਲੋਵੇਨੀਆ ਦੇ ਅਲਜਾਜ਼ ਬੇਦੀਨ ਨੂੰ 6-3, 6-3, 6-2 ਨਾਲ ਹਰਾ ਕੇ ਫਰੈਂਚ ਓਪਨ ਦੇ ਚੌਥੇ ਦੌਰ 'ਚ ਪਹੁੰਚ ਗਿਆ। ਜੋਕੋਵਿਚ ਦਾ ਸਾਹਮਣਾ ਹੁਣ ਚੌਥੇ ਦੌਰ ਵਿੱਚ ਅਰਜਨਟੀਨਾ ਦੇ ਡਿਏਗੋ ਸ਼ਵਾਰਟਜ਼ਮੈਨ ਨਾਲ ਹੋਵੇਗਾ।
15ਵਾਂ ਦਰਜਾ ਪ੍ਰਾਪਤ ਸ਼ਵਾਰਟਜ਼ਮੈਨ ਨੇ 18ਵਾਂ ਦਰਜਾ ਪ੍ਰਾਪਤ ਬੁਲਗਾਰੀਆ ਦੇ ਗ੍ਰੇਗੋਰ ਦਿਮਿਤ੍ਰੋਵ ਨੂੰ 6-3, 6-1, 6-2 ਨਾਲ ਹਰਾ ਕੇ ਆਖਰੀ-16 ਵਿੱਚ ਥਾਂ ਬਣਾਈ। ਜੋਕੋਵਿਚ ਅਤੇ ਸ਼ਵਾਰਟਜ਼ਮੈਨ ਆਖਰੀ ਵਾਰ 2020 ਵਿੱਚ ਏਟੀਪੀ ਵਿਸ਼ਵ ਟੂਰ ਫਾਈਨਲਜ਼ ਵਿੱਚ ਆਹਮੋ-ਸਾਹਮਣੇ ਹੋਏ ਸਨ, ਜਿੱਥੇ ਜੋਕੋਵਿਚ ਨੇ ਗਰੁੱਪ ਪੜਾਅ ਵਿੱਚ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕੀਤੀ ਸੀ।
ਸਪੇਨ ਦੇ ਦਿੱਗਜ ਖਿਡਾਰੀ ਰਾਫੇਲ ਨਡਾਲ ਨੇ ਸ਼ੁੱਕਰਵਾਰ ਨੂੰ 26ਵਾਂ ਦਰਜਾ ਪ੍ਰਾਪਤ ਡੱਚ ਖਿਡਾਰੀ ਬੋਟਿਕ ਵੈਨ ਡੇ ਜ਼ੈਂਡਸਚੁਲਪ ਨੂੰ 6-3, 6-2, 6-4 ਨਾਲ ਹਰਾ ਕੇ ਆਖਰੀ 16 ਵਿੱਚ ਥਾਂ ਬਣਾਈ। 13 ਵਾਰ ਦੇ ਚੈਂਪੀਅਨ ਨਡਾਲ ਦਾ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਲਈ ਕੈਨੇਡਾ ਦੇ ਨੌਵਾਂ ਦਰਜਾ ਪ੍ਰਾਪਤ ਫੇਲਿਕਸ ਐਲਿਸਿਆਮ ਨਾਲ ਹੋਵੇਗਾ। ਨਡਾਲ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਮੈਂ ਇੱਕ ਚੰਗੇ ਖਿਡਾਰੀ ਦੇ ਖਿਲਾਫ ਚੰਗਾ ਮੈਚ ਖੇਡਿਆ। ਮੈਂ ਜਿੱਤ ਕੇ ਬਹੁਤ ਖੁਸ਼ ਹਾਂ।