ਦਿੱਲੀ : 1975 ਅਤੇ 1977 ਵਿੱਚ ਫ਼ਰਾਰੀ ਅਤੇ 1984 ਵਿੱਚ ਮੈਕਲੇਰਨ ਵਲੋਂ ਖ਼ਿਤਾਬ ਜਿੱਤਣ ਵਾਲੇ ਆਸਟ੍ਰਿਆ ਦੇ ਮਹਾਨ ਖਿਡਾਰੀ ਨਿਕੀ ਲਾਉਦਾ ਦੀ ਸੋਮਵਾਰ ਨੂੰ ਮੌਤ ਹੋ ਗਈ। 9 ਮਹੀਨੇ ਪਹਿਲੇ ਫ਼ੇਫੜਿਆਂ ਇਮਪਲਾਂਟੇਸ਼ਨ ਹੋਇਆ ਸੀ।
ਨਿਕੀ ਲਾਉਦਾ ਦਾ 70 ਦੀ ਉਮਰ ਵਿੱਚ ਹੋਇਆ ਦਿਹਾਂਤ। ਲਾਉਦਾ ਦੇ ਪਰਿਵਾਰ ਵਾਲਿਆਂ ਨੇ ਕਿਹਾ, "ਉਹ ਸਾਡੇ ਸਾਰਿਆਂ ਲਈ ਇੱਕ ਰੋਲ ਮਾਡਲ ਸਨ ਅਤੇ ਉਹ ਸਾਡੇ ਲਈ ਇੱਕ ਬੈਂਚਮਾਰਕ ਸੈੱਟ ਕਰ ਕੇ ਗਏ ਹਨ।
ਪਰਿਵਾਰ ਨੇ ਕਿਹਾ ਕਿ, "ਇੱਕ ਖਿਡਾਰੀ ਦੇ ਰੂਪ ਵਿੱਚ ਉਨ੍ਹਾਂ ਦੀ ਉਪਲੱਬਧੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਕੰਮ ਲਈ ਉਨ੍ਹਾਂ ਉਤਸ਼ਾਹ, ਭੋਲਾਪਣ ਅਤੇ ਉਨ੍ਹਾਂ ਦਾ ਸਾਹਸ ਇੱਕ ਮਿਸਾਲ ਬਣਿਆ ਰਹੇਗਾ।
ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਦੇ ਮਹਾਨ ਫ਼ਾਰਮੂਲਾ-1 ਡਰਾਇਵਰ ਜੇਮਸ ਹੰਟ ਦੇ ਨਾਲ ਲਾਉਦਾ ਦਾ ਮੁਕਾਬਲਾ ਸਭ ਤੋਂ ਸ਼ਾਨਦਾਰ ਰਿਹਾ ਸੀ। ਦੋਵਾਂ ਵਿਚਕਾਰ ਹੋਏ ਮੁਕਾਬਲੇ 'ਤੇ 'ਰਸ਼' ਨਾਂ ਦੀ ਫ਼ਿਲਮ ਵੀ ਬਣੀ ਸੀ ਜਿਸ ਵਿੱਚ ਡੇਨਿਅਲ ਬਰੂਲ (ਲਾਉਦਾ) ਅਤੇ ਕ੍ਰਿਸ ਹੇਮਸਵਰਥ (ਹੰਟ) ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿੱਚ ਇਹ ਵੀ ਦਿਖਾਇਆ ਗਿਆ ਕਿ ਕਿਸ ਤਰ੍ਹਾਂ 1976 ਜਰਮਨ ਗ੍ਰਾਂ ਪ੍ਰੀ ਵਿੱਚ ਹੋਈ ਦੁਰਘਟਨਾ ਤੋਂ ਬਾਅਦ ਲਾਉਦਾ ਨੇ ਵਾਪਸੀ ਕੀਤੀ।
ਲਾਉਦਾ ਨੇ 1985 ਵਿੱਚ ਫ਼ਾਰਮੂਲਾ-1 ਤੋਂ ਸੰਨਿਆਸ ਲੈ ਲਿਆ ਸੀ। ਉਦੋਂ ਤੱਕ ਉਹ 171 ਰੇਸਾਂ ਵਿੱਚ ਭਾਗ ਲੈ ਚੁੱਕੇ ਸਨ ਜਿਸ ਵਿੱਚੋਂ ਉਨ੍ਹਾਂ 25 ਜਿੱਤਾਂ ਦਰਜ਼ ਕੀਤੀਆਂ ਜਦਕਿ 54 ਵਾਰ 3 ਜੇਤੂਆਂ ਵਿੱਚ ਰਹੇ।