ਨਵੀਂ ਦਿੱਲੀ: ਯੂਰਪੀ ਫੁੱਟਬਾਲ ਚੈਂਪੀਅਨ ਦੇ ਕੁਆਲੀਫਾਇਰ ਮੈਚ 'ਚ ਪੁਰਤਗਾਲ ਨੇ ਲੀਚਟਨਸਟਾਈਨ ਨੂੰ 4-0 ਨਾਲ ਹਰਾ ਦਿੱਤਾ ਹੈ। ਪੁਰਤਗਾਲ ਦੇ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਇਸ ਮੈਚ 'ਚ ਦੋ ਗੋਲ ਕੀਤੇ। ਉਸ ਨੇ 51 ਮਿੰਟ ਵਿੱਚ ਪੈਨਲਟੀ ’ਤੇ ਪਹਿਲਾ ਗੋਲ ਕੀਤਾ। ਯੂਰੋ ਕੁਆਲੀਫਾਇਰ 2024 ਟੂਰਨਾਮੈਂਟ ਵਿੱਚ ਰੋਨਾਲਡੋ ਨੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਟੂਰਨਾਮੈਂਟ 'ਚ ਰੋਨਾਲਡੋ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ 197ਵਾਂ ਮੈਚ ਖੇਡਿਆ ਹੈ। ਇਸ ਮੈਚ ਤੋਂ ਬਾਅਦ ਰੋਨਾਲਡੋ ਦੁਨੀਆ 'ਚ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਫੁੱਟਬਾਲਰ ਬਣ ਗਏ ਹਨ।
ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਪੁਰਸ਼ ਖਿਡਾਰੀ: ਦੁਨੀਆ ਦੇ ਸਰਵਸ੍ਰੇਸ਼ਠ ਸਟ੍ਰਾਈਕਰਾਂ 'ਚੋਂ ਇਕ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਯੂਰੋ 2024 ਕੁਆਲੀਫਾਇਰ 'ਚ ਲੀਚਟਨਸਟਾਈਨ ਖਿਲਾਫ ਆਪਣੀ ਟੀਮ ਦੀ ਜਿੱਤ ਨਾਲ ਨਵਾਂ ਇਤਿਹਾਸ ਰਚ ਦਿੱਤਾ ਹੈ। ਰੋਨਾਲਡੋ ਦਾ ਇਹ 197ਵਾਂ ਮੈਚ ਸੀ ਅਤੇ ਉਹ ਦੁਨੀਆ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਪੁਰਸ਼ ਖਿਡਾਰੀ ਬਣ ਗਏ ਹਨ। ਰੋਨਾਲਡੋ ਨੇ ਦੋ ਗੋਲ ਕਰਕੇ ਪੁਰਤਗਾਲ ਨੂੰ ਲਿਚਟਨਸਟਾਈਨ ਦੇ ਖਿਲਾਫ 4-0 ਨਾਲ ਜਿੱਤ ਦਿਵਾਈ।
ਬਦਰ ਅਲ-ਮੁਤਵਾ (196 ਕੈਪਸ) ਨੂੰ ਪਛਾੜ ਦਿੱਤਾ:ਅਨੁਭਵੀ ਰੋਨਾਲਡੋ ਨੇ ਕੁਆਲੀਫਾਇਰ ਮੈਚ ਵਿੱਚ ਆਪਣਾ ਪਹਿਲਾ ਗੋਲ ਪੈਨਲਟੀ ਉੱਤੇ ਕੀਤਾ ਅਤੇ ਦੂਜਾ ਇੱਕ ਜਬਰਦਸਤ ਫ੍ਰੀ ਕਿੱਕ ਉੱਤੇ ਕੀਤਾ। ਆਪਣੇ 197 ਮੈਚਾਂ ਦੇ ਨਾਲ, ਰੋਨਾਲਡੋ ਨੇ ਕੁਵੈਤ ਦੇ ਮਹਾਨ ਖਿਡਾਰੀ ਬਦਰ ਅਲ-ਮੁਤਵਾ (196 ਕੈਪਸ) ਨੂੰ ਪਛਾੜ ਦਿੱਤਾ ਹੈ। ਮਲੇਸ਼ੀਆ ਦੀ ਸੋਹ ਚਿਨ ਐਨ 195 ਮੈਚਾਂ ਨਾਲ ਤੀਜੇ ਨੰਬਰ 'ਤੇ ਹੈ। ਮਿਸਰ ਦੇ ਅਹਿਮਦ ਹਸਨ (184 ਕੈਪਸ) ਚੌਥੇ ਅਤੇ ਓਮਾਨ ਦੇ ਅਹਿਮਦ ਮੁਬਾਰਕ (183 ਕੈਪਸ) ਪੰਜਵੇਂ ਨੰਬਰ 'ਤੇ ਹਨ।
2003 ਵਿੱਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ:ਪੰਜ ਵਾਰ ਦਾ ਬੈਲਨ ਡੀ'ਓਰ ਜੇਤੂ 38 ਸਾਲ ਦੀ ਉਮਰ ਵਿੱਚ ਰਾਸ਼ਟਰੀ ਟੀਮ ਲਈ ਖੇਡਣ ਵਾਲਾ ਪੰਜਵਾਂ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਸਿਰਫ਼ ਪੇਪੇ, ਦਾਮਾਸ, ਸਿਲਵਿਨੋ ਅਤੇ ਫੋਂਟੇ ਨੇ ਆਪਣੀ ਵੱਡੀ ਉਮਰ ਵਿੱਚ ਪੁਰਤਗਾਲ ਲਈ ਫੁੱਟਬਾਲ ਖੇਡਿਆ ਹੈ। ਰੋਨਾਲਡੋ ਨੇ 2003 ਵਿੱਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਪਿਛਲੇ ਸਾਲ ਪੰਜ ਵਿਸ਼ਵ ਕੱਪਾਂ ਵਿੱਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ ਸੀ। ਫੀਫਾ ਵਿਸ਼ਵ ਕੱਪ 2022 ਵਿੱਚ, ਪੁਰਤਗਾਲ ਕੁਆਰਟਰ ਫਾਈਨਲ ਵਿੱਚ ਮੋਰੋਕੋ ਤੋਂ ਹਾਰ ਗਿਆ ਸੀ। ਦੱਸ ਦਈਏ ਇਸ ਤੋਂ ਪਹਿਲਾਂ ਮਹਾਨ ਫੁੱਟਬਾਲਰ ਮੈਸੀ ਨੇ ਵੀ ਆਪਣੇ ਨਾਂਅ ਇੱਕ ਵਿਸ਼ਵ ਰਿਕਾਰਡ ਦਰਜ ਕੀਤਾ ਹੈ। ਲਿਓਨੇਲ ਮੈਸੀ ਨੇ ਪਨਾਮਾ ਖਿਲਾਫ ਮੈਚ 'ਚ ਆਪਣੇ ਕਰੀਅਰ ਦਾ 800ਵਾਂ ਗੋਲ ਕੀਤਾ। ਇਹ ਕਾਰਨਾਮਾ ਕਰਨ ਵਾਲੇ ਮੇਸੀ ਦੁਨੀਆ ਦੇ ਦੂਜੇ ਖਿਡਾਰੀ ਹਨ। ਉਸ ਤੋਂ ਪਹਿਲਾਂ ਕ੍ਰਿਸਟੀਆਨੋ ਰੋਨਾਲਡੋ 800 ਗੋਲ ਕਰ ਚੁੱਕੇ ਹਨ। ਵੀਰਵਾਰ ਰਾਤ ਅਰਜਨਟੀਨਾ ਅਤੇ ਪਨਾਮਾ ਵਿਚਾਲੇ ਖੇਡੇ ਗਏ ਮੈਚ 'ਚ ਲਿਓਨੇਲ ਮੇਸੀ ਨੇ ਇਹ ਵੱਡੀ ਉਪਲੱਬਧੀ ਹਾਸਲ ਕੀਤੀ। ਮੈਸੀ ਨੇ ਫ੍ਰੀ ਕਿੱਕ 'ਤੇ ਗੋਲ ਕੀਤਾ।
ਇਹ ਵੀ ਪੜ੍ਹੋ:Lionel Messi 800th Goal: ਰੋਨਾਲਡੋ ਤੋਂ ਬਾਅਦ ਇਤਿਹਾਸ ਰਚਣ ਵਾਲਾ ਮੈਸੀ ਦੂਜਾ ਫੁੱਟਬਾਲਰ