ਦੋਹਾ: ਕਤਰ ਵਿੱਚ ਚੱਲ ਰਹੇ ਫੁਟਬਾਲ ਵਿਸ਼ਵ ਕੱਪ 2022 (FIFA World Cup 2022) ਵਿੱਚ ਅੱਜ ਅਰਜਨਟੀਨਾ ਅਤੇ ਸਾਊਦੀ ਅਰਬ ਵਿਚਾਲੇ ਮੈਚ ਖੇਡਿਆ ਗਿਆ। ਵਿਸ਼ਵ ਕੱਪ 'ਚ ਮੰਗਲਵਾਰ ਨੂੰ ਵੱਡਾ ਹੰਗਾਮਾ ਹੋਇਆ। ਸਟਾਰ ਖਿਡਾਰੀ ਲਿਓਨਲ ਮੇਸੀ ਦੀ ਟੀਮ ਅਰਜਨਟੀਨਾ ਨੂੰ ਗਰੁੱਪ-ਸੀ ਦੇ ਮੈਚ 'ਚ ਸਾਊਦੀ ਅਰਬ ਨੇ 2-1 ਨਾਲ ਹਰਾ ਦਿੱਤਾ। ਕਪਤਾਨ ਲਿਓਨਲ ਮੇਸੀ ਦੇ ਗੋਲ ਦੇ ਬਾਵਜੂਦ ਅਰਜਨਟੀਨਾ ਦੀ ਟੀਮ ਇਹ ਮੈਚ ਨਹੀਂ ਜਿੱਤ ਸਕੀ। ਕਤਰ ਵਿੱਚ ਉਸ ਦੀ 36 ਮੈਚਾਂ ਦੀ ਅਜੇਤੂ ਲੜੀ ਟੁੱਟ ਗਈ।
ਇਸ ਮੈਚ ਦੇ 10ਵੇਂ ਮਿੰਟ ਵਿੱਚ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਨੇ ਪਹਿਲਾ ਗੋਲ ਕਰਕੇ ਅਰਜਨਟੀਨਾ ਨੂੰ 1-0 ਦੀ ਬੜ੍ਹਤ ਦਿਵਾਈ। ਮੇਸੀ ਦੀ ਟੀਮ ਸ਼ੁਰੂ ਤੋਂ ਹੀ ਹਾਵੀ ਨਜ਼ਰ ਆ ਰਹੀ ਸੀ। ਪਰ ਦੂਜੇ ਹਾਫ ਵਿੱਚ ਜਿਸ ਤਰ੍ਹਾਂ ਸਾਊਦੀ ਅਰਬ ਨੇ ਵਾਪਸੀ ਕੀਤੀ ਉਹ ਸ਼ਾਨਦਾਰ ਸੀ। ਸਾਊਦੀ ਨੇ ਸਾਲੇਹ ਅਲਸ਼ੇਹਰੀ ਅਤੇ ਸਲੇਮ ਅਲਦਵਾਸਰੀ ਦੇ ਗੋਲਾਂ ਦੀ ਬਦੌਲਤ ਇਹ ਮੈਚ 2-1 ਨਾਲ ਜਿੱਤ ਲਿਆ।