ਦੋਹਾ:ਫੀਫਾ ਵਿਸ਼ਵ ਕੱਪ 2022 ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਫਰਾਂਸ ਨੇ ਐਤਵਾਰ ਨੂੰ ਪੋਲੈਂਡ ਨੂੰ 3-1 ਨਾਲ ਹਰਾ ਦਿੱਤਾ। ਫਰਾਂਸ ਲਈ ਮੈਚ ਵਿੱਚ ਨੌਜਵਾਨ ਸਟਾਰ ਕਾਇਲੀਅਨ ਐਮਬਾਪੇ ਨੇ ਦੋ ਗੋਲ ਕੀਤੇ। ਤਜਰਬੇਕਾਰ ਓਲੀਵੀਅਰ ਗਿਰੌਡ ਨੇ ਗੋਲ ਕੀਤਾ। ਇਸ ਦੌਰਾਨ ਐਮਬਾਪੇ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।
ਐਮਬਾਪੇ ਨੇ ਹੁਣ ਵਿਸ਼ਵ ਕੱਪ ਵਿੱਚ ਸਿਰਫ਼ 11 ਮੈਚਾਂ ਵਿੱਚ ਕੁੱਲ 9 ਗੋਲ ਕੀਤੇ ਹਨ। ਇਸ ਦੇ ਨਾਲ ਹੀ ਕ੍ਰਿਸਟੀਆਨੋ ਰੋਨਾਲਡੋ ਨੇ ਵਿਸ਼ਵ ਕੱਪ ਵਿੱਚ 20 ਮੈਚਾਂ ਵਿੱਚ ਕੁੱਲ 8 ਗੋਲ ਕੀਤੇ ਹਨ। ਜਦਕਿ ਡਿਏਗੋ ਮਾਰਾਡੋਨਾ ਨੇ 21 ਮੈਚਾਂ 'ਚ 8 ਗੋਲ ਕੀਤੇ ਹਨ। ਮੇਸੀ ਨੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਲਈ 23 ਮੈਚਾਂ ਵਿੱਚ ਕੁੱਲ 9 ਗੋਲ ਕੀਤੇ ਹਨ।