ਪੰਜਾਬ

punjab

ETV Bharat / sports

Exclusive: ਇਹ ਓਲੰਪਿਕ ਕੁਝ ਖਾਸ ਹੋਣ ਜਾ ਰਿਹਾ ਹੈ - ਮੰਨੂ ਭਾਕਰ - manu bhakar olympics 2020

ਛੋਟੀ ਉਮਰ ਵਿੱਚ ਵੱਡੇ-ਵੱਡੇ ਖਿਤਾਬ ਜਿੱਤਣ ਵਾਲੀ ਮੰਨੂ ਭਾਕਰ ਹੁਣ ਓਲੰਪਿਕ ਲਈ ਤਿਆਰੀ ਕਰ ਰਹੀ ਹੈ ਅਤੇ ਇਸ ਵਿਸ਼ੇ 'ਤੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ।

ਫ਼ੋਟੋ

By

Published : Sep 19, 2019, 5:57 PM IST

ਨਵੀਂ ਦਿੱਲੀ: 17 ਸਾਲ ਦੀ ਉਮਰ ਵਿੱਚ ਮੰਨੂ ਭਾਕਰ ਇੱਕ ਸ਼ੂਟਿੰਗ ਕੈਂਪ ਵਿੱਚ ਭਾਗ ਲੈਣ ਲਈ ਭੋਪਾਲ ਪੁਹੰਚੀ ਹੈ। ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਗੋਰੀਆ ਤੋਂ ਨਿਕਲੀ, ਮੰਨੂ ਭਾਕਰ ਨੂੰ ਅੱਜ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣਾ ਨਾਂਅ ਬਣਾ ਲਿਆ ਹੈ।

ਹੋਰ ਪੜ੍ਹੋ: ਮੋਹਾਲੀ: ਦੂਜੇ T-20 ਮੁਕਾਬਲੇ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਮੰਨੂ ਭਾਕਰ ਨੇ ਸ਼ੂਟਿੰਗ ਚੈਂਪੀਅਨ ਮੁਕਾਬਲਿਆਂ ਦੇ ਵਰਲਡ ਕੱਪ ਵਿੱਚ 6 ਸੋਨ ਤਮਗੇ ਜਿੱਤੇ ਹਨ ਤੇ ਰਾਸ਼ਟਰਮੰਡਲ ਵਿੱਚ ਵੀ ਸੋਨ ਤਮਗੇ ਜਿੱਤੇ ਹਨ। ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਦੇ 2018 ਵਿੱਚ ਹੋਏ ਵਿਸ਼ਵ ਕੱਪ 'ਚ ਵੀ ਮੰਨੂ ਭਾਕਰ ਅਤੇ ਸੌਰਭ ਚੌਧਰੀ ਦੀ ਜੋੜੀ ਨੇ ਟੀਮ ਇਵੈਂਟ 'ਚ ਸੋਨ ਤਮਗਾ ਜਿੱਤਿਆ ਹੈ।

ਮੰਨੂ ਭਾਕਰ ਇੱਕ ਛੋਟੇ ਜਿਹੇ ਪਿੰਡ ਦੀ ਰਹਿਣੀ ਵਾਲੀ ਹੈ ਅਤੇ ਉਨ੍ਹਾਂ ਦੀ ਰੁਚੀ ਬਚਪਨ ਤੋਂ ਹੀ ਟੈਨਿਸ, ਬਾਸਕਟਬਾਲ, ਸਕੇਟਿੰਗ ਵਰਗੀਆਂ ਵੱਖ-ਵੱਖ ਖੇਡਾਂ ਵਿੱਚ ਸੀ, ਜਿਸ ਤੋਂ ਬਾਅਦ ਮੰਨੂ ਨੇ ਸ਼ੂਟਿੰਗ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਤੇ 16 ਸਾਲ ਦੀ ਉਮਰ ਵਿੱਚ ਦੇਸ਼ ਲਈ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਵੀ ਜਿੱਤਿਆ।

ਵੀਡੀਓ

ਇਸ ਦੇ ਨਾਲ ਹੀ, ਉਹ ਹੁਣ ਓਲੰਪਿਕ 2020 ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, ਜਰਮਨੀ ਦੇ ਮਿਊਨਿਕ ਵਿੱਚ ਹੋਏ ਵਰਲਡ ਕੱਪ 'ਚ 25 ਮੀਟਰ ਸ਼ੂਟਿੰਗ ਵਿੱਚ ਪਿਸਤੌਲ ਦੇ ਜਾਮ ਹੋਣ ਕਾਰਨ, ਮੰਨੂ ਦੇ ਹੱਥੋਂ ਮੈਡਲ ਚਲਾ ਗਿਆ।

ਹੋਰ ਪੜ੍ਹੋ: ਹਰਿਆਣਾ ਨੇ ਚੁਣਿਆ ਕਪਿਲ ਦੇਵ ਨੂੰ ਰਾਈ ਸਪੋਰਟਸ ਯੂਨੀਵਰਸਿਟੀ ਦਾ ਪਹਿਲਾ ਚਾਂਸਲਰ

ਜਿਸ 'ਤੇ ਮੰਨੂ ਦਾ ਕਹਿਣਾ ਹੈ ਕਿ, ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਦ ਖੇਡ ਵਿੱਚ ਹਾਰ ਹੀ ਨਜ਼ਰ ਆਉਂਦੀ ਹੈ ਤਾਂ ਉਸ ਵੇਲੇ ਦੇਸ਼ ਦਾ ਖ਼ਿਆਲ ਆਉਂਦਾ ਹੈ ਤਦ ਮਨ ਵਿੱਚ ਹੋਰ ਵੀ ਜੋਸ਼ ਪੈਦਾ ਹੁੰਦਾ ਹੈ।' ਹੁਣ ਵੇਖਣਾ ਹੋਵੇਗਾ ਕਿ ਮੰਨੂ ਟੋਕਿਓ ਵਿੱਚ ਹੋਣ ਵਾਲੇ ਓਲੰਪਿਕ 2020 'ਚ ਕਿੰਨੇ ਤਮਗੇ ਜਿੱਤੇਗੀ।

ABOUT THE AUTHOR

...view details