ਨਵੀਂ ਦਿੱਲੀ: ਭਾਰਤੀ ਪਹਿਲਾਵਾਨ ਸੁਸ਼ੀਲ ਕੁਮਾਰ ਨੇ 2012 ਦੇ ਲੰਡਨ ਓਲੰਪਿਕ ਵਿੱਚ ਸਿਲਵਰ ਦਾ ਤਗਮਾ ਤੇ 2008 ਦੇ ਬੀਜਿੰਗ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। 2020 ਵਿੱਚ ਹੋਣ ਵਾਲੇ ਟੋਕੀਓ ਓਲੰਪਿਕ ਵਿੱਚ ਸੁਸ਼ੀਲ ਕੁਮਾਰ ਤੋਂ ਇਕ ਵਾਰ ਫਿਰ ਤਗਮਾ ਜਿੱਤਣ ਦੀ ਉਮੀਦ ਹੈ।
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਵਿੱਚ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੇ ਕਿਹਾ ਕਿ ਈਟੀਵੀ ਦੇ ਮਾਧਿਆਮ ਤੋਂ ਉਹ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦੇਣਾ ਚਾਹੁੰਦਾ ਹੈ ਅਤੇ ਦੀਵਾਲੀ ਦੇ ਬਾਅਦ ਜੋ ਵੀ ਟੁਰਨਾਮੇਂਟ ਖਿਡਾਰੀਆਂ ਲਈ ਆਵੇ ਉਹ ਦੀਵਾਲੀ ਬਣ ਕੇ ਆਵੇ।
ਓਲੰਪਿਕ ਵਿੱਚ ਕੁਸ਼ਤੀ ਕਿੰਨੇ ਤਗਮੇ ਦਵਾਏਗੀ?
ਜੋ ਆਉਣ ਵਾਲੇ ਟੁਰਨਾਮੇਂਟ ਹਨ ਉਸ ਦੇ ਲਈ ਬਹੁਤ ਵਧੀਆ ਤਿਆਰੀ ਹੈ ਅਤੇ ਓਲੰਪਿਕ ਦੇ ਲਈ ਸਾਰੀਆਂ ਟੀਮਾਂ ਤਿਆਰ ਹਨ। ਅਸੀ ਓਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰ ਸਕੀਏ ਅਤੇ ਦੇਸ਼ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਤਗਮੇ ਜਿੱਤ ਸਕੀਏ। ਮੇਰਾ ਮੰਨਣਾ ਹੈ ਕਿ ਕੁਸ਼ਤੀ ਬਹੁਤ ਚੰਗਾ ਪ੍ਰਦਰਸ਼ਨ ਕਰੇਗੀ। ਕੁਸ਼ਤੀ ਤੋਂ ਬਿਨ੍ਹਾਂ ਭਾਰਤ ਦੂਜੀਆਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ। ਸਾਰਿਆਂ ਨੇ ਹੁਣ ਤੋਂ ਹੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਉਨ੍ਹਾਂ ਨੇ ਓਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੈ ਅਤੇ ਦੇਸ਼ ਦੇ ਲਈ ਤਗਮਾ ਜਿੱਤਣਾ ਹੈ।
ਓਲੰਪਿਕ ਨੂੰ ਲੈ ਕੇ ਕਿ ਚੁਣੌਤੀਆਂ ਹਨ?
ਹਾਲ ਹੀ ਵਿੱਚ ਹੋਏ ਵਿਸ਼ਵ ਚੈਪੀਅਨਸ਼ਿਪ ਵਿੱਚ ਮੈ 8 ਸਾਲ ਬਾਅਦ ਖੇਡਿਆ ਤਾਂ ਉਸ ਦਾ ਤਜਰਬਾ ਵੱਖਰਾ ਸੀ, ਜੋ ਮੇਰੇ ਵਿੱਚ ਕਮੀਆਂ ਸਨ, ਮੇਰੇ ਕੋਚ ਨੇ ਉਨ੍ਹਾਂ ਕਮੀਆਂ ਨੂੰ ਦੇਖਿਆ ਅਤੇ ਉਨ੍ਹਾਂ ਕਮੀਆਂ 'ਤੇ ਅਸੀ ਕੰਮ ਕਰ ਰਹੇ ਹਾਂ। ਜਿਸ ਨਾਲ ਦੁਬਾਰਾ ਉਨ੍ਹਾਂ ਕਮੀਆਂ ਦਾ ਸਾਹਮਣੇ ਨਾ ਕਰਨਾ ਪਵੇ। ਆਉਣ ਵਾਲੇ ਟੁਰਨਾਮੇਂਟਾਂ ਵਿੱਚ ਚੰਗਾ ਕਰਨ ਦੀ ਕੋਸ਼ਿਸ਼ ਹੋਵੇਗੀ।
ਕਿੰਨੇ ਘੰਟੇ ਪ੍ਰੈਕਟਿਸ ਕਰਦੇ ਹੋ?