ਲੰਡਨ: ਇੰਗਲਿਸ਼ ਫੁੱਟਬਾਲ ਸੰਘ (ਐੱਫਏ) ਨੇ ਯੂਕਰੇਨ ਦੇ ਲੋਕਾਂ ਨਾਲ ਇੱਕਜੁਟਤਾ ਪ੍ਰਗਟਾਉਂਦੇ ਹੋਏ ਵਾਅਦਾ ਕੀਤਾ ਹੈ ਕਿ ਉਹ ਭਵਿੱਖ 'ਚ ਰੂਸ ਨਾਲ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡੇਗਾ। ਸੋਮਵਾਰ ਸਵੇਰੇ ਐਫਏ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ, ਯੂਕਰੇਨ ਦੇ ਨਾਲ ਇੱਕਜੁੱਟਤਾ ਵਿੱਚ ਅਤੇ ਰੂਸੀ ਲੀਡਰਸ਼ਿਪ ਦੁਆਰਾ ਕੀਤੇ ਜਾ ਰਹੇ ਜੁਲਮਾਂ ਦੀ ਨਿੰਦਾ ਕਰਦੇ ਹੋਏ, ਐਫਏ ਪੁਸ਼ਟੀ ਕਰਦਾ ਹੈ ਕਿ ਅਸੀਂ ਰੂਸ ਦੇ ਖਿਲਾਫ ਭਵਿੱਖ ਵਿੱਚ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਾਂਗੇ।
ਐਫਏ ਨੇ ਕਿਹਾ ਕਿ ਸਿਰਫ਼ ਸੀਨੀਅਰ ਟੀਮ ਹੀ ਨਹੀਂ, ਇਹ ਨਿਯਮ ਪੈਰਾ-ਫੁੱਟਬਾਲ ਟੀਮਾਂ 'ਤੇ ਵੀ ਲਾਗੂ ਹੋਵੇਗਾ। ਇੰਟਰਨੈਸ਼ਨਲ ਫੁਟਬਾਲ ਫੈਡਰੇਸ਼ਨ (ਫੀਫਾ) ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਰੂਸ ਦੇ ਝੰਡੇ ਜਾਂ ਗੀਤ ਦੀ ਵਰਤੋਂ ਉਨ੍ਹਾਂ ਮੈਚਾਂ ਵਿੱਚ ਨਹੀਂ ਕੀਤੀ ਜਾਵੇਗੀ ਜਿੱਥੇ ਰੂਸ ਦੇ ਫੁਟਬਾਲ ਫੈਡਰੇਸ਼ਨ ਦੀਆਂ ਟੀਮਾਂ ਹਿੱਸਾ ਲੈਣਗੀਆਂ।