ਪੰਜਾਬ

punjab

ETV Bharat / sports

ਦੁਤੀ ਚੰਦ ਨੇ ਸੀਐੱਮ ਪਟਨਾਇਕ ਨੂੰ ਅਰਜੁਨ ਪੁਰਸਕਾਰ ਲਈ ਕੀਤੀ ਬੇਨਤੀ

ਗੋਲਡਨ ਗਰਲ ਦੁਤੀ ਚੰਦ ਨੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ। ਅਰਜੁਨ ਪੁਰਸਕਾਰ ਸਨਮਾਨ ਲਈ ਸੀਐੱਮ ਨੂੰ ਲਾਈ ਗੁਹਾਰ।

ਫ਼ੋਟੋ

By

Published : Jul 30, 2019, 3:43 AM IST

ਨਵੀਂ ਦਿੱਲੀ: ਗੋਲਡਨ ਗਰਲ ਦੇ ਨਾਂਅ ਵਜੋਂ ਜਾਣੀ ਜਾਂਦੀ ਦੁਤੀ ਚੰਦ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ। ਦੁਤੀ ਚੰਦ ਨੇ ਇਸ ਦੇ ਲਈ ਹਾਲ ਵਿੱਚ ਹੀ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ ਹੈ।

ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਗੋਲਡਨ ਗਰਲ ਨੇ ਦੱਸਿਆ ਕਿ ਹਾਲ ਵਿਚ ਹੀ ਉਸ ਦਾ ਨਾਮ ਅਰਜੁਨ ਅਵਾਰਡ ਲਈ ਚੁਣਿਆ ਗਿਆ ਸੀ ਪਰ ਬਾਅਦ ਵਿਚ ਖੇਡ ਮੰਤਰਾਲੇ ਨੇ ਇਸ ਨੂੰ ਖਾਰਿਜ ਕਰ ਦਿੱਤਾ।

ਇਹ ਵੀ ਪੜ੍ਹੋ: ਵੈਸਟ-ਇੰਡੀਜ਼ ਦੌਰਾ ਨੌਜਵਾਨ ਖਿਡਾਰੀਆਂ ਲਈ ਇੱਕ ਚੰਗਾ ਮੌਕਾ: ਵਿਰਾਟ ਕੋਹਲੀ

ਵਰਲਡ ਯੂਨੀਵਰਸਿਟੀ ਖੇਡਾਂ ਵਿਚ ਗੋਲਡ ਮੈਡਲ
ਗੋਲਡਨ ਗਰਲ ਨੇ ਦੱਸਿਆ ਕਿ ਉਹ ਇਸ ਮੁੱਦੇ 'ਤੇ ਮੁੱਖ ਮੰਤਰੀ ਪਟਨਾਇਕ ਨੂੰ ਮਿਲੀ ਸੀ ਅਤੇ ਇਟਲੀ ਵਿਚ ਆਯੋਜਿਤ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸੋਨ ਤਗਮਾ ਵੀ ਜਿੱਤਿਆ ਸੀ।

ਮੁੱਖ ਮੰਤਰੀ ਤੋਂ ਬੇਨਤੀ
ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸ ਦਾ ਨਾਮ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ, ਤਾਂ ਉਸ ਕੋਲ ਸੋਨ ਤਗਮਾ ਨਹੀਂ ਸੀ। ਜਿਸ ਕਾਰਨ ਉਸਦਾ ਨਾਮ ਰੱਦ ਕਰ ਦਿੱਤਾ ਗਿਆ। ਪਰ ਇਟਲੀ ਵਿਚ ਹੋਏ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਣ ਤੋਂ ਬਾਅਦ, ਉਹ ਮੁੱਖ ਮੰਤਰੀ ਨੂੰ ਮਿਲੀ ਅਤੇ ਅਰਜੁਨ ਐਵਾਰਡ ਲਈ ਦੁਬਾਰਾ ਆਪਣੀ ਫਾਈਲ ਭੇਜਣ ਦੀ ਬੇਨਤੀ ਕੀਤੀ।

ਮੌਜੂਦਾ ਰਾਸ਼ਟਰੀ 100 ਮੀਟਰ ਈਵੈਂਟ ਦੀ ਮਹਿਲਾ ਖਿਡਾਰੀ
ਦੱਸ ਦਈਏ ਕਿ ਦੁਤੀ ਚੰਦ ਇੱਕ ਬਹੁਤ ਹੀ ਚੰਗੀ ਭਾਰਤੀ ਦੌੜਾਕ ਹੈ। ਇਸ ਸਮੇਂ ਉਹ 100 ਮੀਟਰ ਈਵੈਂਟ ਦੀ ਭਾਰਤੀ ਮਹਿਲਾ ਖਿਡਾਰੀ ਹੈ। ਉਹ ਭਾਰਤ ਦੀ ਤੀਜੀ ਮਹਿਲਾ ਖਿਡਾਰੀ ਹੈ ਜੋ ਗਰਮੀਆਂ ਦੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਇਸ ਦੇ ਨਾਲ ਦੀ ਉਸ ਨੇ ਜੁਲਾਈ ਮਹੀਨੇ ਵਿਚ ਇਟਲੀ ਵਿਚ ਹੋਈਆਂ ਵਰਲਡ ਯੂਨੀਵਰਸਿਟੀ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ।

For All Latest Updates

ABOUT THE AUTHOR

...view details