ਨਵੀਂ ਦਿੱਲੀ : ਭਾਰਤੀ ਅਥਲੈਟਿਕਸ ਮਹਾਂਸੰਘ (ਏਐੱਫ਼ਆਈ) ਨੇ ਇਸ ਚੈਂਪੀਅਨਸ਼ਿਪ ਲਈ 9 ਸਤੰਬਰ ਨੂੰ 25 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਜਦਕਿ ਦੁੱਤੀ ਦੇ ਨਾਂਅ ਨੂੰ ਵੀ ਸਵੀਕਾਰ ਕਰ ਲਿਆ ਸੀ ਪਰ ਉਸ ਦਾ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਆਈਏਐੱਫ਼ ਦੇ ਸੱਦਾ ਉੱਤੇ ਨਿਰਭਰ ਸੀ।
ਦੁੱਤੀ ਦੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਨੂੰ ਲੈ ਕੇ ਕੌਮਾਂਤਰੀ ਅਥਲੈਟਿਕਸ ਮਹਾਂਸੰਘ (ਆਈਏਐੱਫ਼) ਤੋਂ ਮਿਲੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਆਈਏਐੱਫ਼ ਨੇ ਇਹ ਕਹਿੰਦੇ ਹੋਏ ਸੱਦਾ ਭੇਜਿਆ ਹੈ ਕਿ ਦੁੱਤੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਸਕਦੀ ਹੈ ਅਤੇ ਏਐੱਫ਼ਆਈ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਇਸ ਲਈ ਉਸ ਦੀ ਪ੍ਰਤੀਨਿਧਤਾ ਦੀ ਪੁਸ਼ਟੀ ਹੋ ਗਈ ਹੈ।