ਮੈਨਚੇਸਟਰ: ਜੋਫਰਾ ਆਰਚਰ ਨੇ ਪਹਿਲੇ ਟੈਸਟ ਮੈਚ ਤੋਂ ਬਾਅਦ ਬ੍ਰਾਇਟਨ ਵਿਖੇ ਆਪਣੇ ਘਰ ਜਾ ਕੇ ਬਾਇਓ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ ਜਿਸ ਤੋਂ ਬਾਅਦ ਜੋਫਰਾ ਆਰਚਰ ਨੂੰ ਦੂਜੇ ਟੈਸਟ ਮੈਚ ਚੋਂ ਬਾਹਰ ਕਰ ਦਿੱਤਾ ਹੈ।
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਇੱਕ ਵੈਬਸਾਈਟ ਵਿੱਚ ਇੱਕ ਕਾਲਮ 'ਚ ਲਿੱਖਿਆ ਕਿ ਸੱਚ ਇਹ ਹੈ ਕਿ ਉਹ ਘਰ ਜਾਣ ਦੇ ਲਈ ਤਿਆਰ ਸੀ ਤੇ ਇਸ ਤਰ੍ਹਾਂ, ਉਸ ਨੇ ਕੋਵਿਡ -19 ਨੂੰ ਬਾਇਓ-ਸੁਰੱਖਿਅਤ ਵਾਤਾਵਰਣ ਵਿੱਚ ਦਾਖਲ ਹੋਣ ਦਾ ਮੌਕਾ ਦੇ ਕੇ ਲੜੀ ਨੂੰ ਜੋਖਮ ਵਿੱਚ ਪਾ ਦਿੱਤਾ। ਉਸ ਦੇ ਅਗਲੇ ਹਫ਼ਤੇ ਖੇਡਣ ਦੀ ਸੰਭਾਵਨਾ ਘੱਟ ਹੈ।
ਸਾਬਕਾ ਕਪਤਾਨ ਨੇ ਕਿਹਾ ਕਿ ਟੀਮ ਨੂੰ ਜੋਫਰਾ ਆਰਚਰ ਦੀ ਇਸ ਗ਼ਲਤੀ ਲਈ ਮਾਫ਼ ਕਰ ਦੇਣਾ ਚਾਹੀਦਾ ਹੈ ਤੇ ਹੋਟਲ ਵਿੱਚ 5 ਦਿਨਾਂ ਲਈ ਕੁਆਰੰਟੀਨ ਤੇ ਕੋਵਿਡ-19 ਦੇ ਲਈ 2 ਟੈਸਟ ਦੌਰਾਨ ਉਸ ਦਾ ਸਾਥ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਉਹ ਨੌਜਵਾਨ ਹਨ ਤੇ ਉਸ ਦੀ ਹਕੀਕਤ ਵਿੱਚ ਇਹ ਪਹਿਲੀ ਗਲਤੀ ਕੀਤੀ ਹੈ। ਇਹ ਜ਼ਰੂਰੀ ਹੈ ਕਿ ਉਹ ਇਸ ਤੋਂ ਕੀ ਸਬਕ ਲੈਣਗੇ ਪਰ ਇਸ ਦੇ ਨਾਲ ਹੀ ਅਗਲੇ 5 ਦਿਨਾਂ ਲਈ ਉਸ ਦਾ ਸਾਥ ਦੇਣਾ ਵੀ ਜ਼ਰੂਰੀ ਹੈ। ਉਹ ਆਪਣੇ ਕਮਰੇ ਵਿੱਚ ਬੰਦ ਹੋਣਗੇ ਕੋਈ ਉਨ੍ਹਾਂ ਨੂੰ ਦੇਖ ਨਹੀਂ ਸਕਦਾ। ਉਸ ਨੂੰ ਫੋਨ ਉੱਤੇ ਹੀ ਸਾਥ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ:ਉਮਰ ਧੋਖਾਧੜੀ ਮਾਮਾਲਾ: AITA ਨੈਸ਼ਨਲਸ ਦੇ ਦੌਰਾਨ ਜੂਨੀਅਰ ਖਿਡਾਰੀਆਂ ਦਾ ਕਰਵਾਏਗਾ ਉਮਰ ਤਸਦੀਕ ਟੈਸਟ