ਪੰਜਾਬ

punjab

Tokyo Paralympics: ਦੇਵੇਂਦਰ ਨੇ ਜਿੱਤਿਆ ਚਾਂਦੀ ਦਾ ਤਗਮਾ, PM ਨੇ ਵਧਾਈ ਦਿੱਤੀ

ਦੇਵੇਂਦਰ ਝਾਝਰੀਆ ਨੇ ਟੋਕੀਓ ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਸੁੰਦਰ ਸਿੰਘ ਨੇ ਜੈਵਲਿਨ ਥ੍ਰੋਅ ਸ਼੍ਰੇਣੀ F46 ਵਿੱਚ ਕਾਂਸੀ ਦਾ ਤਗਮਾ ਜਿੱਤਿਆ।

By

Published : Aug 30, 2021, 10:47 AM IST

Published : Aug 30, 2021, 10:47 AM IST

ਦੇਵੇਂਦਰ ਨੇ ਜਿੱਤਿਆ ਚਾਂਦੀ ਦਾ ਤਗਮਾ
ਦੇਵੇਂਦਰ ਨੇ ਜਿੱਤਿਆ ਚਾਂਦੀ ਦਾ ਤਗਮਾ

ਨਵੀਂ ਦਿੱਲੀ:ਦੇਵੇਂਦਰ ਝਾਝਰੀਆ ਨੇ ਟੋਕੀਓ ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਸੁੰਦਰ ਸਿੰਘ ਨੇ ਜੈਵਲਿਨ ਥ੍ਰੋਅ ਸ਼੍ਰੇਣੀ F46 ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਇਹ ਵੀ ਪੜੋ: ਟੋਕੀਓ ਪੈਰਾਲੰਪਿਕਸ: ਅਵਨੀ ਨੇ ਦੇਸ਼ ਲਈ ਜਿੱਤਿਆ ਪਹਿਲਾ ਗੋਲਡ

ਇਸੇ ਤਰ੍ਹਾਂ ਦੇਵੇਂਦਰ ਝਾਝਰੀਆ ਅਤੇ ਸੁੰਦਰ ਸਿੰਘ ਗਰਜੂਰ ਨੇ ਜੈਵਲਿਨ ਥ੍ਰੋ (ਐਫ 46 ਸ਼੍ਰੇਣੀ) ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਇਸ ਕਾਰਨ ਦੋ ਹੋਰ ਮੈਡਲ ਭਾਰਤ ਦੇ ਖਾਤੇ ਵਿੱਚ ਆਏ। ਦੇਵੇਂਦਰ ਝਾਝਰੀਆ ਨੇ ਚਾਂਦੀ ਅਤੇ ਸੁੰਦਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਦੇਵੇਂਦਰ ਨੇ 64.35 ਮੀਟਰ ਅਤੇ ਸੁੰਦਰ ਸਿੰਘ ਨੇ 64.01 ਮੀਟਰ ਦੂਰ ਸੁੱਟਿਆ ਹੈ।

ਇਸ ਨਾਲ ਭਾਰਤ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਕੁੱਲ 7 ਤਮਗੇ ਜਿੱਤੇ ਹਨ।

ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਂਦੀ ਦਾ ਤਗਮਾ ਜਿੱਤਣ 'ਤੇ ਦੇਵੇਂਦਰ ਝਾਝਰੀਆ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਲਿਖਿਆ - 'ਤੁਸੀਂ ਸਭ ਤੋਂ ਤਜਰਬੇਕਾਰ ਅਥਲੀਟਾਂ ਵਿੱਚੋਂ ਇੱਕ ਹੋ। ਦੇਵੇਂਦਰ ਲਗਾਤਾਰ ਭਾਰਤ ਦਾ ਮਾਣ ਵਧਾਉਂਦੇ ਰਹੇ ਹਨ। ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ।

ABOUT THE AUTHOR

...view details