ਪੰਜਾਬ

punjab

By

Published : Mar 22, 2020, 10:42 PM IST

ETV Bharat / sports

'ਟੋਕਿਓ ਓਲੰਪਿਕ 'ਤੇ ਜਲਦ ਹੋ ਸਕਦੈ ਫ਼ੈਸਲਾ'

ਵਿਸ਼ਵ ਅਥਲੈਟਿਕਸ ਦੇ ਮੁਖੀ ਸੈਬੇਸਟਿਅਨ ਕੋਏ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਓਲੰਪਿਕ ਖੇਡਾਂ ਉੱਤੇ ਇੱਕ ਫ਼ੈਸਲੇ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਬਹੁਤ ਜਲਦ ਸਾਹਮਣੇ ਆ ਸਕਦਾ ਹੈ।

ਟੋਕਿਓ ਓਲੰਪਿਕ 'ਤੇ ਜਲਦ ਹੋ ਸਕਦੈ ਫ਼ੈਸਲਾ : ਸੈਬੇਸਟਿਅਨ ਕੋਏਟੋਕਿਓ ਓਲੰਪਿਕ 'ਤੇ ਜਲਦ ਹੋ ਸਕਦੈ ਫ਼ੈਸਲਾ : ਸੈਬੇਸਟਿਅਨ ਕੋਏ
ਟੋਕਿਓ ਓਲੰਪਿਕ 'ਤੇ ਜਲਦ ਹੋ ਸਕਦੈ ਫ਼ੈਸਲਾ : ਸੈਬੇਸਟਿਅਨ ਕੋਏ

ਹੈਦਰਾਬਾਦ: ਓਲੰਪਿਕ ਖੇਡਾਂ ਦਾ ਪ੍ਰਬੰਧ 24 ਜੁਲਾਈ ਤੋਂ 9 ਅਗਸਤ ਦੇ ਵਿਚਕਾਰ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਹੋਣੇ ਹਨ, ਪਰ ਕੋਰੋਨਾ ਵਾਇਰਸ ਦੇ ਕਾਰਨ ਖੇਡ ਦੇ ਸਭ ਤੋਂ ਵੱਡੇ ਪ੍ਰਬੰਧ ਉੱਤੇ ਸਕਟ ਦੇ ਬੱਦਲ ਮੰਡਰਾਅ ਰਹੇ ਹਨ।

ਟੋਕਿਓ ਓਲੰਪਿਕ 2020।

ਓਲੰਪਿਕ ਖੇਡਾਂ 'ਤੇ ਫ਼ੈਸਲਾ ਬਹੁਤ ਜਲਦ
ਵਿਸ਼ਵ ਅਥਲੈਟਿਕਸ ਦੇ ਮੁਖੀ ਸੈਬੇਸਟਿਅਨ ਕੋਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਓਲੰਪਿਕ ਖੇਡਾਂ ਉੱਤੇ ਫ਼ੈਸਲਾ ਬਹੁਤ ਜਲਦ ਹੋ ਸਕਦਾ ਹੈ। ਮੁਕਾਬਲਾ ਨਿਰਪੱਖਤਾ ਦਾ ਮੁੱਦਾ ਮੁੱਖ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਘੱਟ ਕਰਨ ਦੇ ਉਪਾਅ ਕਾਰਨ ਐਥਲੀਟ ਵੱਖ-ਵੱਖ ਦੇਸ਼ਾਂ ਵਿੱਚ ਸਿਖਲਾਈ ਦੇ ਲਈ ਕੰਮ ਕਰ ਰਹੇ ਹਨ। ਕੋਰੋਨਾ ਵਾਇਰਸ ਦੇ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਹਨ।

ਓਲੰਪਿਕ ਬਾਰੇ ਦਿਲਸਚਪ ਗੱਲਾਂ

ਅਗਲੇ ਹਫ਼ਤੇ ਹੋਵੇਗੀ ਬੈਠਕ
ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਨੇ ਕਿਹਾ ਕਿ ਖੇਡ ਮੁਕਾਬਲੇ ਨਿਰਧਾਰਿਤ ਸਮੇਂ ਉੱਤੇ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਦੇ ਲਈ ਅਗਿਆਤ ਖੇਤਰ ਹੈ। ਖੇਤਰੀ ਅਥਲੈਟਿਕਸ ਅਧਿਕਾਰੀਆਂ ਤੋਂ ਪਿਛਲੇ ਹਫ਼ਤੇ ਮਹਾਂਸੰਘਾਂ ਅਤੇ ਉਨ੍ਹਾਂ ਦੇ ਐਥਲੀਟਾਂ ਨਾਲ ਗੱਲ ਕਰਨ ਦੇ ਲਈ ਕਿਹਾ ਗਿਆ ਸੀ ਕਿ ਵਿਸ਼ਵ ਅਥਲੈਟਿਕਸ ਨੂੰ ਸਥਾਂਨਤੰਰਣ ਦ੍ਰਿਸ਼ ਦੀ ਇੱਕ ਵਿਸ਼ਵੀ ਤਸਵੀਰ ਮਿਲ ਸਕੇ। ਵਾਇਰਸ ਦੇ ਵੱਖ-ਵੱਖ ਪੜਾਆਂ ਵਿੱਚ ਦੁਨੀਆਂ ਦੇ ਵੱਖ-ਵੱਖ ਹਿੱਸਿਆ ਦੇ ਨਾਲ।

ਸਥਿਤੀ ਦੀ ਸਮੀਖਿਆ ਅਤੇ ਚਰਚਾ ਦੇ ਲਈ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਇੱਕ ਬੈਠਕ ਹੋਣ ਵਾਲੀ ਹੈ।

ABOUT THE AUTHOR

...view details