ਨਵੀਂ ਦਿੱਲੀ:ਭਾਰਤੀ ਮਹਿਲਾ ਟੀਮ ਅਤੇ ਆਸਟ੍ਰੇਲੀਆਈ ਮਹਿਲਾ ਟੀਮ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 219 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 406 ਦੌੜਾਂ ਬਣਾਈਆਂ। ਆਸਟ੍ਰੇਲੀਆ ਦੀ ਦੂਜੀ ਪਾਰੀ 261 ਦੌੜਾਂ 'ਤੇ ਸਿਮਟ ਗਈ। ਇਸ ਤੋਂ ਬਾਅਦ ਮੈਚ ਦੇ ਚੌਥੇ ਦਿਨ ਭਾਰਤ ਨੂੰ ਆਸਟ੍ਰੇਲੀਆ ਤੋਂ ਜਿੱਤ ਲਈ 75 ਦੌੜਾਂ ਦਾ ਟੀਚਾ ਮਿਲਿਆ। ਟੀਮ ਇੰਡੀਆ ਨੇ ਇਸ ਟੀਚੇ ਦਾ ਪਿੱਛਾ ਕਰਦਿਆਂ 18.4 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 75 ਦੌੜਾਂ ਬਣਾ ਕੇ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਇਹ ਭਾਰਤੀ ਮਹਿਲਾ ਟੀਮ ਦੀ ਆਸਟ੍ਰੇਲੀਆ 'ਤੇ ਘਰੇਲੂ ਮੈਦਾਨ 'ਤੇ ਪਹਿਲੀ ਟੈਸਟ ਜਿੱਤ ਹੈ।(Day 4 of INDW VS AUSW Test match)
ਆਸਟ੍ਰੇਲੀਆ ਦੀ ਪਹਿਲੀ ਪਾਰੀ-219/10 : ਇਸ ਮੈਚ 'ਚ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਸਿਰਫ 219 ਦੌੜਾਂ ਹੀ ਬਣਾ ਸਕਿਆ। ਆਸਟ੍ਰੇਲੀਆ ਲਈ ਪਹਿਲੀ ਪਾਰੀ 'ਚ ਤਾਲੀਆ ਮੈਕਗ੍ਰਾ ਨੇ 58 ਦੌੜਾਂ, ਐਲੀਸਾ ਹੀਲੀ ਨੇ 38 ਦੌੜਾਂ ਅਤੇ ਬੈਥ ਮੂਨੀ ਨੇ 40 ਦੌੜਾਂ ਬਣਾਈਆਂ, ਜਦਕਿ ਭਾਰਤ ਲਈ ਪੂਜਾ ਵਸਤਰਾਕਰ ਨੇ 4 ਵਿਕਟਾਂ ਲਈਆਂ ।(Day 4 of INDW VS AUSW Test match)
- Arjuna Award: ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ, ਚਿਰਾਗ ਅਤੇ ਸਾਤਵਿਕ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ
- ਈਸ਼ਾਨ ਨੂੰ ਆਖਿਰ ਕਿਉਂ ਹੋਈ ਮਾਨਸਿਕ ਥਕਾਵਟ, ਕੀ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਪਲੇਇੰਗ 11 'ਚ ਜਗ੍ਹਾ ਨਾ ਮਿਲਣਾ ਹੈ ਕਾਰਨ
- 29ਵਾਂ ਸਬ ਜੂਨੀਅਰ ਨੈਸ਼ਨਲ ਨੈੱਟਬਾਲ ਮੁਕਾਬਲਾ: ਅੱਜ ਖੇਡੇ ਜਾਣਗੇ ਕੁਆਰਟਰ ਅਤੇ ਸੈਮੀਫਾਈਨਲ ਮੈਚ, ਇੰਨ੍ਹਾਂ ਟੀਮਾਂ ਦੇ ਸੈਮੀਫਾਈਨਲ 'ਚ ਪੁੱਜਣ ਦੀ ਸੰਭਾਵਨਾ