ਬਰਮਿੰਘਮ: ਸਟਾਰ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਅਤੇ ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ ਰਾਸ਼ਟਰਮੰਡਲ ਖੇਡਾਂ 2022 (commonwealth games 2022) ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਦੇ ਝੰਡਾਬਰਦਾਰ ਹੋਣਗੇ। ਚਾਲੀ ਸਾਲਾ ਸ਼ਰਤ ਨੇ ਇਨ੍ਹਾਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਕੁੱਲ ਚਾਰ ਤਗ਼ਮੇ ਜਿੱਤੇ।
ਉਸ ਨੇ ਪੁਰਸ਼ ਟੀਮ ਅਤੇ ਮਿਕਸਡ ਟੀਮ ਵਿੱਚ ਸੋਨ ਤਗਮੇ ਜਿੱਤੇ, ਜਦੋਂ ਕਿ ਪੁਰਸ਼ ਡਬਲਜ਼ ਵਿੱਚ ਚਾਂਦੀ ਦੇ ਤਗਮੇ ਜਿੱਤੇ। ਉਸ ਨੇ ਅੱਜ ਪੁਰਸ਼ ਸਿੰਗਲਜ਼ ਦੇ ਸੋਨ ਤਗ਼ਮੇ ਦੇ ਮੈਚ ਵਿੱਚ ਖੇਡਣਾ ਹੈ। ਦੂਜੇ ਪਾਸੇ ਮੁੱਕੇਬਾਜ਼ ਨਿਖਤ ਜ਼ਰੀਨ ਨੇ ਮਹਿਲਾਵਾਂ ਦੇ 50 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ।