ਨਵੀਂ ਦਿੱਲੀ— ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ (commonwealth games 2022) 2022 ਬੈਡਮਿੰਟਨ ਮੁਕਾਬਲੇ 'ਚ ਮਹਿਲਾ ਸਿੰਗਲ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਅਤੇ ਉਸ ਨੂੰ ਚੈਂਪੀਅਨ ਦਾ ਚੈਂਪੀਅਨ ਐਲਾਨ ਦਿੱਤਾ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਅਤੇ ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਵਿਸ਼ਵ ਦੀ 13ਵੇਂ ਨੰਬਰ ਦੀ ਖਿਡਾਰਨ ਮਿਸ਼ੇਲ ਨੂੰ 21-15, 21-13 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪਹਿਲਾ ਵਿਅਕਤੀਗਤ ਸੋਨ ਤਮਗਾ ਜਿੱਤਿਆ।
ਪ੍ਰਧਾਨ ਮੁਰਮੂ ਨੇ ਸਿੰਧੂ ਦੀ ਜਿੱਤ ਤੋਂ ਬਾਅਦ ਟਵੀਟ ਕੀਤਾ, ਸਿੰਧੂ ਨੇ ਰਾਸ਼ਟਰਮੰਡਲ ਖੇਡਾਂ 'ਚ ਬੈਡਮਿੰਟਨ 'ਚ ਇਤਿਹਾਸਕ ਸੋਨ ਤਮਗਾ ਜਿੱਤ ਕੇ ਦੇਸ਼ ਦਾ ਦਿਲ ਜਿੱਤ ਲਿਆ ਹੈ। ਤੁਸੀਂ ਕੋਰਟ 'ਤੇ ਆਪਣੀ ਜਾਦੂਈ ਖੇਡ ਨਾਲ ਲੱਖਾਂ ਲੋਕਾਂ ਨੂੰ ਮੋਹਿਤ ਕੀਤਾ। ਤੁਹਾਡੀ ਸ਼ਾਨਦਾਰ ਜਿੱਤ ਨਾਲ, ਸਾਡਾ ਤਿਰੰਗਾ ਉੱਚਾ ਲਹਿਰਾਇਆ ਗਿਆ ਹੈ ਅਤੇ ਬਰਮਿੰਘਮ ਵਿੱਚ ਸਾਡਾ ਰਾਸ਼ਟਰੀ ਗੀਤ ਗੂੰਜ ਰਿਹਾ ਹੈ।