ਬਰਮਿੰਘਮ:ਰਾਸ਼ਟਰਮੰਡਲ ਖੇਡਾਂ 2022 (commonwealth games 2022) ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਦੇ ਛੇਵੇਂ ਦਿਨ, ਆਸਟਰੇਲੀਆ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਦਿਆਂ ਤਗ਼ਮਾ ਸੂਚੀ ਵਿੱਚ ਦਬਦਬਾ ਕਾਇਮ ਰੱਖਿਆ। ਇਸ ਦੇ ਨਾਲ ਹੀ ਭਾਰਤ ਤਗ਼ਮਾ ਸੂਚੀ 'ਚ ਸੱਤਵੇਂ ਸਥਾਨ 'ਤੇ ਪਹੁੰਚ ਗਿਆ ਹੈ।
7ਵੇਂ ਥਾਂ ਉੱਤੇ ਖਿਸਕਿਆ ਭਾਰਤ
ਰਾਸ਼ਟਰਮੰਡਲ ਖੇਡਾਂ 2022 ਵਿੱਚ ਹੁਣ ਤੱਕ ਭਾਰਤ ਦੇ ਤਗ਼ਮਾ ਜੇਤੂ
5 ਗੋਲਡ: ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅੰਚਿਤਾ ਸ਼ਿਉਲੀ, ਮਹਿਲਾ ਲਾਅਨ ਬਾਲ ਟੀਮ, ਪੁਰਸ਼ਾਂ ਦੀ ਟੇਬਲ ਟੈਨਿਸ ਟੀਮ।
6 ਚਾਂਦੀ:ਸੰਕੇਤ ਸਰਗਾਰੀ, ਬਿੰਦਿਆਰਾਣੀ ਦੇਵੀ, ਸੁਸ਼ੀਲਾ ਦੇਵੀ, ਵਿਕਾਸ ਠਾਕੁਰ, ਭਾਰਤੀ ਬੈਡਮਿੰਟਨ ਟੀਮ, ਤੁਲਿਕਾ ਮਾਨ।
7 ਕਾਂਸੀ: ਗੁਰੂਰਾਜਾ ਪੁਜਾਰੀ, ਵਿਜੇ ਕੁਮਾਰ ਯਾਦਵ, ਹਰਜਿੰਦਰ ਕੌਰ, ਲਵਪ੍ਰੀਤ ਸਿੰਘ, ਸੌਰਵ ਘੋਸ਼ਾਲ, ਗੁਰਦੀਪ ਸਿੰਘ, ਤੇਜਸਵਿਨ ਸ਼ੰਕਰ।
ਇਹ ਵੀ ਪੜ੍ਹੋ: CWG 2022: ਭਾਰਤ ਨੇ ਬਾਰਬਾਡੋਸ ਨੂੰ 100 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਬਣਾਈ ਥਾਂ