ਬਰਮਿੰਘਮ: ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਦਾ ਤੀਜਾ ਦਿਨ ਵੀ ਪੂਰਾ ਹੋ ਗਿਆ ਹੈ। ਆਸਟਰੇਲੀਆ ਨੇ ਤੀਜੇ ਦਿਨ ਵੀ ਦਬਦਬਾ ਕਾਇਮ ਰੱਖਿਆ ਅਤੇ ਤਗ਼ਮਾ ਸੂਚੀ ਵਿੱਚ ਪਹਿਲੇ ਸਥਾਨ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ। ਇਸ ਦੇ ਨਾਲ ਹੀ ਭਾਰਤ ਦੇ ਵੇਟਲਿਫਟਰਾਂ ਨੇ ਨਾ ਸਿਰਫ ਰਿਕਾਰਡ ਭਾਰ ਚੁੱਕਿਆ, ਸਗੋਂ ਤਗ਼ਮਾ ਜਿੱਤਣ ਦੀਆਂ ਉਮੀਦਾਂ ਦਾ ਭਾਰ ਵੀ ਸਫਲਤਾਪੂਰਵਕ ਪੂਰਾ ਕੀਤਾ ਅਤੇ ਤਗ਼ਮਾ ਸੂਚੀ 'ਚ ਛੇਵੇਂ ਸਥਾਨ 'ਤੇ ਪਹੁੰਚ ਗਏ।
CWG 2022 Medal Tally: ਭਾਰਤ ਛੇ ਤਗ਼ਮਿਆਂ ਨਾਲ ਛੇਵੇਂ ਸਥਾਨ ’ਤੇ ਪਹੁੰਚਿਆ - sixth place with six medals
ਭਾਰਤ ਦੇ ਵੇਟਲਿਫਟਰਾਂ ਨੇ ਨਾ ਸਿਰਫ ਰਿਕਾਰਡ ਭਾਰ ਚੁੱਕਿਆ ਸਗੋਂ ਮੈਡਲ ਜਿੱਤਣ ਦੀਆਂ ਉਮੀਦਾਂ ਦਾ ਭਾਰ ਵੀ ਸਫਲਤਾਪੂਰਵਕ ਪੂਰਾ ਕੀਤਾ ਅਤੇ ਤਗ਼ਮਾ ਸੂਚੀ ਵਿੱਚ ਛੇਵੇਂ ਸਥਾਨ 'ਤੇ ਪਹੁੰਚ ਗਏ।
ਦੱਸ ਦੇਈਏ ਕਿ ਐਤਵਾਰ ਨੂੰ ਦੋ ਨੌਜਵਾਨ ਵੇਟਲਿਫਟਰਾਂ ਨੇ ਭਾਰਤ ਲਈ ਆਪਣੇ ਡੈਬਿਊ ਮੈਚਾਂ ਵਿੱਚ ਸੁਨਹਿਰੀ ਸਫਲਤਾ ਹਾਸਲ ਕੀਤੀ ਸੀ। ਇਸ ਦੀ ਸ਼ੁਰੂਆਤ 19 ਸਾਲਾ ਜੇਰੇਮੀ ਲਾਲਰਿਨੁੰਗਾ ਨੇ ਕੀਤੀ ਸੀ। ਪੁਰਸ਼ਾਂ ਦੇ 65 ਕਿਲੋਗ੍ਰਾਮ ਵਿੱਚ, ਜੇਰੇਮੀ ਨੇ ਦਿਨ ਦਾ ਪਹਿਲਾ ਅਤੇ ਭਾਰਤ ਲਈ ਖੇਡਾਂ ਦਾ ਦੂਜਾ ਸੋਨ ਤਗ਼ਮਾ ਜਿੱਤਿਆ। ਫਿਰ ਦਿਨ ਦੇ ਆਖ਼ਰੀ ਮੁਕਾਬਲੇ ਵਿੱਚ 20 ਸਾਲਾ ਅਚਿੰਤ ਸ਼ੂਲੀ ਨੇ ਦਿਨ ਦਾ ਦੂਜਾ ਅਤੇ ਪੁਰਸ਼ਾਂ ਦੇ 73 ਕਿਲੋਗ੍ਰਾਮ ਵਿੱਚ ਕੁੱਲ ਤੀਜਾ ਸੋਨ ਤਗ਼ਮਾ ਜਿੱਤਿਆ।
ਭਾਰਤ ਦੇ ਖਾਤੇ 'ਚ ਹੁਣ ਤੱਕ 6 ਮੈਡਲ ਆ ਚੁੱਕੇ ਹਨ ਅਤੇ ਸਾਰੇ ਮੈਡਲ ਵੇਟਲਿਫਟਰਾਂ ਨੇ ਜਿੱਤੇ ਹਨ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਓਲੰਪਿਕ ਦੀ ਸੋਨ ਤਗ਼ਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਸੋਨ ਤਗ਼ਮਾ ਜਿੱਤ ਕੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਦੌਰਾਨ ਪੁਰਸ਼ ਹਾਕੀ ਟੀਮ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਟੀਮ ਨੇ ਪਹਿਲੇ ਮੈਚ ਵਿੱਚ ਘਾਨਾ ਨੂੰ 11-0 ਨਾਲ ਹਰਾਇਆ ਸੀ।
ਇਹ ਵੀ ਪੜ੍ਹੋ:CWG 2022: ਚੌਥੇ ਦਿਨ ਭਾਰਤ ਦੇ ਮੈਚ