ਬਰਮਿੰਘਮ: ਦੀਪਕ ਪੂਨੀਆ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਹੁਣ ਤੱਕ ਦਾ ਸਭ ਤੋਂ ਯਾਦਗਾਰ ਗੋਲਡ ਮੈਡਲ ਦਿਵਾਇਆ। ਉਸਨੇ ਫ੍ਰੀਸਟਾਈਲ 86 ਕਿਲੋਗ੍ਰਾਮ ਵਰਗ ਵਿੱਚ ਪਾਕਿਸਤਾਨ ਦੇ ਮੁਹੰਮਦ ਇਨਾਮ ਨੂੰ ਹਰਾਇਆ। ਪੂਨੀਆ ਨੇ ਇਨਾਮ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਸ ਨੇ ਪਾਕਿਸਤਾਨੀ ਪਹਿਲਵਾਨ ਨੂੰ ਇਕ ਵੀ ਮੌਕਾ ਨਹੀਂ ਦਿੱਤਾ। ਦੀਪਕ ਨੇ ਇਹ ਮੈਚ 3-0 ਨਾਲ ਜਿੱਤ ਲਿਆ। ਰਾਸ਼ਟਰਮੰਡਲ ਖੇਡਾਂ ਵਿੱਚ ਦੀਪਕ ਪੂਨੀਆ ਦਾ ਇਹ ਪਹਿਲਾ ਤਮਗਾ ਹੈ। ਭਾਰਤ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਹੁਣ ਤੱਕ 26 ਤਗਮੇ ਜਿੱਤੇ ਹਨ। ਇਸ ਵਿੱਚ ਨੌਂ ਸੋਨ, ਅੱਠ ਚਾਂਦੀ ਅਤੇ ਨੌਂ ਕਾਂਸੀ ਦੇ ਤਗਮੇ ਸ਼ਾਮਲ ਹਨ।
ਇਹ ਵੀ ਪੜੋ:CWG 2022: ਬਜਰੰਗ ਨੇ ਕੁਸ਼ਤੀ 'ਚ ਜਿੱਤਿਆ ਗੋਲਡ ਮੈਡਲ
ਇਸ ਦੇ ਨਾਲ ਹੀ ਭਾਰਤ ਨੇ ਕੁਸ਼ਤੀ ਵਿੱਚ ਲਗਾਤਾਰ ਤੀਜਾ ਸੋਨ ਤਮਗਾ ਜਿੱਤਿਆ ਹੈ। ਪਹਿਲਾਂ ਬਜਰੰਗ ਪੂਨੀਆ ਨੇ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ ਅਤੇ ਉਸ ਤੋਂ ਬਾਅਦ ਦੇਸ਼ ਦੀ ਬੇਟੀ ਸਾਕਸ਼ੀ ਮਲਿਕ ਨੇ ਫ੍ਰੀਸਟਾਈਲ 62 ਕਿਲੋਗ੍ਰਾਮ ਵਰਗ 'ਚ ਕੈਨੇਡਾ ਦੀ ਅੰਨਾ ਗੋਡੀਨੇਜ਼ ਗੋਂਜਾਲੇਜ਼ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।