ਪੰਜਾਬ

punjab

ETV Bharat / sports

ਨਵਜੰਮੇ ਬੱਚੇ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਮੈਦਾਨ 'ਚ ਪਹੁੰਚੇ ਕ੍ਰਿਕਟਰ ਵਿਸ਼ਨੂੰ ਸੋਲੰਕੀ, ਰਣਜੀ 'ਚ ਲਗਾਇਆ ਸੈਂਕੜਾ

ਰਣਜੀ ਟਰਾਫੀ 'ਚ ਬੜੌਦਾ ਲਈ ਖੇਡਣ ਵਾਲੇ ਵਿਸ਼ਨੂੰ ਸੋਲੰਕੀ ਨੇ ਚੰਡੀਗੜ੍ਹ ਖਿਲਾਫ਼ ਸੈਂਕੜਾ ਲਗਾਇਆ ਹੈ। ਜਿਸ ਤੋਂ ਬਾਅਦ ਸੈਂਕੜਾ ਲਗਾਉਣ ਤੋਂ ਬਾਅਦ ਹਰ ਕੋਈ ਵਿਸ਼ਨੂੰ ਨੂੰ ਸਲਾਮ ਕਰ ਰਿਹਾ ਹੈ। ਇਸ ਖਿਡਾਰੀ ਦੀ ਨਵਜੰਮੀ ਬੱਚੀ ਦੀ ਸਿਹਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ। ਵਿਸ਼ਨੂੰ ਨੂੰ ਬੇਟੀ ਦੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਸੀ ਪਰ ਉਹ ਆਪਣੀ ਬੇਟੀ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਮੈਦਾਨ 'ਤੇ ਉਤਰੇ ਅਤੇ ਆਪਣੀ ਟੀਮ ਲਈ ਸੈਂਕੜਾ ਜੜ ਦਿੱਤਾ।

ਨਵਜੰਮੇ ਬੱਚੇ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਮੈਦਾਨ 'ਚ ਪਹੁੰਚੇ ਕ੍ਰਿਕਟਰ ਵਿਸ਼ਨੂੰ ਸੋਲੰਕੀ
ਨਵਜੰਮੇ ਬੱਚੇ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਮੈਦਾਨ 'ਚ ਪਹੁੰਚੇ ਕ੍ਰਿਕਟਰ ਵਿਸ਼ਨੂੰ ਸੋਲੰਕੀ

By

Published : Feb 26, 2022, 7:02 PM IST

ਹੈਦਰਾਬਾਦ: ਰਣਜੀ ਟਰਾਫੀ 'ਚ ਬੜੌਦਾ ਲਈ ਖੇਡਣ ਵਾਲੇ ਵਿਸ਼ਨੂੰ ਸੋਲੰਕੀ ਨੇ ਚੰਡੀਗੜ੍ਹ ਖਿਲਾਫ਼ ਸੈਂਕੜਾ ਲਗਾਇਆ ਹੈ। ਜਿਸ ਤੋਂ ਬਾਅਦ ਸੈਂਕੜਾ ਲਗਾਉਣ ਤੋਂ ਬਾਅਦ ਹਰ ਕੋਈ ਵਿਸ਼ਨੂੰ ਨੂੰ ਸਲਾਮ ਕਰ ਰਿਹਾ ਹੈ। ਇਸ ਖਿਡਾਰੀ ਦੀ ਨਵਜੰਮੀ ਬੱਚੀ ਦੀ ਸਿਹਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ। ਵਿਸ਼ਨੂੰ ਨੂੰ ਬੇਟੀ ਦੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਸੀ ਪਰ ਉਹ ਆਪਣੀ ਬੇਟੀ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਮੈਦਾਨ 'ਤੇ ਉਤਰੇ ਅਤੇ ਆਪਣੀ ਟੀਮ ਲਈ ਸੈਂਕੜਾ ਜੜ ਦਿੱਤਾ, ਜਿਸ ਨਾਲ ਸਭ ਦੇ ਦਿਲਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਵਿਸ਼ਨੂੰ ਨੇ ਚੰਡੀਗੜ੍ਹ ਦੇ ਖਿਲਾਫ਼ 12 ਚੌਕਿਆਂ ਦੀ ਮਦਦ ਨਾਲ ਬਣਾਈਆਂ 104 ਦੌੜਾਂ

ਚੰਡੀਗੜ੍ਹ ਦੇ ਖਿਲਾਫ਼ ਵਿਸ਼ਨੂੰ ਨੇ 12 ਚੌਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ। ਬੜੌਦਾ ਕ੍ਰਿਕਟ ਸੰਘ ਨੇ ਉਸ ਨੂੰ ਅਸਲੀ ਹੀਰੋ ਦੱਸਿਆ ਹੈ। ਉਸ ਦੀ ਇਸ ਬੋਲਡ ਪਾਰੀ ਨੂੰ ਦੇਖ ਕੇ ਹਰ ਕੋਈ ਸਲਾਮ ਕਰ ਰਿਹਾ ਹੈ। ਇਸ ਦੇ ਨਾਲ ਹੀ ਸੌਰਾਸ਼ਟਰ ਲਈ ਰਣਜੀ ਟਰਾਫੀ ਖੇਡ ਰਹੇ ਬੱਲੇਬਾਜ਼ ਸ਼ੇਲਡਨ ਜੈਕਸਨ ਨੇ ਟਵੀਟ ਕੀਤਾ ਅਤੇ ਲਿਖਿਆ, 'ਮੈਂ ਜਿੰਨ੍ਹੇ ਖਿਡਾਰੀਆਂ ਨੂੰ ਜਾਣਦਾ ਹਾਂ ਸ਼ਾਇਦ ਹੀ ਕੋਈ ਅਜਿਹਾ ਖਿਡਾਰੀ ਹੀ ਕੋਈ ਇੰਨ੍ਹਾਂ ਟਫ ਪਲੇਅਰ ਹੋਵੇ। ਮੇਰੇ ਵੱਲੋਂ ਵਿਸ਼ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਲਾਮ। ਮੈਂ ਚਾਹੁੰਦਾ ਹਾਂ ਕਿ ਅਜੇ ਹੋਰ ਸ਼ਤਕ ਉਨ੍ਹਾਂ ਦਾ ਬੱਲੇ ਤੋਂ ਨਿਕਲਦੇ ਦਿਖਣ।

ਵਿਰਾਟ ਕੋਹਲੀ ਨਾਲ ਵੀ ਕੁਝ ਅਜਿਹਾ ਹੀ ਹੋਇਆ

ਰਣਜੀ ਮੈਚ 'ਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਉਹ ਦਿੱਲੀ ਟੀਮ ਲਈ ਖੇਡ ਰਹੇ ਸੀ ਕਿ ਅਚਾਨਕ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਦੇ ਬਾਵਜੂਦ ਵਿਰਾਟ ਬੱਲੇਬਾਜ਼ੀ ਕਰਨ ਆਏ ਅਤੇ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਹਾਰ ਤੋਂ ਬਚਾਇਆ। ਇਸ ਤੋਂ ਬਾਅਦ ਉਹ ਆਪਣੇ ਪਿਤਾ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਏ ਸੀ।

ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤੇਂਦੁਲਕਰ ਨੇ ਲਗਾਇਆ ਸੀ ਸੈਂਕੜਾ

ਇਸੇ ਤਰ੍ਹਾਂ ਹੀ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਪਣੇ ਪਿਤਾ ਪ੍ਰੋਫੈਸਰ ਰਮੇਸ਼ ਤੇਂਦੁਲਕਰ ਦੀ ਮੌਤ ਤੋਂ ਤੁਰੰਤ ਬਾਅਦ 1999 ਵਿਸ਼ਵ ਕੱਪ ਦੌਰਾਨ ਸੈਂਕੜਾ ਲਗਾਇਆ ਸੀ। ਤੇਂਦੁਲਕਰ ਨੇ ਕਿਹਾ ਸੀ, 'ਜਦੋਂ ਮੈਂ ਘਰ ਆਇਆ ਤਾਂ ਮੈਂ ਆਪਣੀ ਮਾਂ ਨੂੰ ਦੇਖ ਕੇ ਭਾਵੁਕ ਹੋ ਗਿਆ। ਮੇਰੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਟੁੱਟ ਗਈ ਸੀ ਪਰ ਦੁੱਖ ਦੀ ਉਸ ਘੜੀ ਵਿੱਚ ਵੀ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਘਰ ਵਿੱਚ ਰਹਾਂ, ਮੇਰੀ ਮਾਂ ਮੈਨੂੰ ਟੀਮ ਲਈ ਖੇਡਣ ਦੇਣਾ ਚਾਹੁੰਦੀ ਸੀ। ਜਦੋਂ ਮੈਂ ਕੀਨੀਆ ਖਿਲਾਫ਼ ਸੈਂਕੜਾ ਲਗਾਇਆ ਤਾਂ ਮੈਂ ਬਹੁਤ ਭਾਵੁਕ ਹੋ ਗਿਆ। ਸਚਿਨ ਨੇ ਕੀਨੀਆ ਖਿਲਾਫ਼ 101 ਗੇਂਦਾਂ 'ਚ 140 ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ:Russian Ukraine War: ਮੈਦਾਨ-ਏ-ਜੰਗ 'ਚ ਉਤਰੇ ਵਿਸ਼ਵ ਚੈਂਪੀਅਨ ਮੁੱਕੇਬਾਜ਼ ਵਿਟਾਲੀ ਦੀਆਂ ਤਸਵੀਰਾਂ ਵਾਇਰਲ

ABOUT THE AUTHOR

...view details