ਲੰਡਨ: ਕੋਰੋਨਾ ਵਾਇਰਸ ਦੇ ਕਾਰਨ ਇਸ ਸਮੇਂ ਪੂਰੀ ਦੁਨੀਆ ਰੁਕ ਗਈ ਹੈ। ਇਸੇ ਦਰਮਿਆਨ ਮਸ਼ਹੂਰ ਦੌੜਾਕ ਜਮੈਕਾ ਦੇ ਉਸੈਨ ਬੋਲਟ ਨੇ ਓਲੰਪਿਕ ਤਮਗ਼ਾ ਦੀ ਫ਼ੋਟੋ ਸੋਸ਼ਲ ਮੀਡਿਆ ਉੱਤੇ ਸਾਂਝੀ ਕੀਤੀ। ਫ਼ੋਟੋ ਵਿੱਚ ਬੋਲਟ ਫ਼ਿਨਿਸ਼ਿੰਗ ਲਾਇਨ ਉੱਤੇ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਸਮਾਜਿਕ ਦੂਰੀ। ਤੁਹਾਨੂੰ ਸਾਰਿਆਂ ਨੂੰ ਈਸਟਰ ਦੀਆਂ ਵਧਾਈਆਂ।
ਬੋਲਟ ਤੋਂ ਪਹਿਲਾਂ ਵੀ ਕਈ ਖਿਡਾਰੀਆਂ ਨੇ ਇਸ ਖ਼ਤਰਨਾਕ ਵਾਇਰਸ ਦੌਰਾਨ ਦੇਸ਼ਾਂ ਵਿੱਚ ਸਮਾਜਿਕ ਦੂਰੀ ਭਾਵ ਕਿ ਲੋਕਾਂ ਤੋਂ ਜ਼ਰੂਰੀ ਦੂਰੀ ਬਣਾਏ ਰੱਖਣ ਦੀ ਲਗਾਤਾਰ ਅਪੀਲ ਕਰ ਰਹੇ ਹਨ।
ਬੋਲਟ ਨੇ ਟਵਿੱਟਰ ਉੱਤੇ ਆਪਣੀ ਪੁਰਾਣੀ ਫ਼ੋਟੋ ਸਾਂਝੀ ਕੀਤੀ ਹੈ ਜੋ 2008 ਦੇ ਬੀਜਿੰਗ ਓਲੰਪਿਕ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ 100 ਮੀਟਰ ਦੇ ਫ਼ਾਇਨਲ ਵਿੱਚ ਜਿੱਤ ਹਾਸਿਲ ਕੀਤੀ ਸੀ ਅਤੇ ਰਿਕਾਰਡ ਬਣਾਇਆ ਸੀ।
ਓਸੇਨ ਬੋਲਟ ਨੇ ਅਨੋਖੇ ਤਰੀਕੇ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ
ਫ਼ੋਟੋ ਵਿੱਚ ਬੋਲਟ ਫ਼ਿਨਸ਼ਿੰਗ ਲਾਇਨ ਉੱਤੇ ਹਨ। ਉਨ੍ਹਾਂ ਨੇ ਲਿਖਿਆ ਕਿ ਸਮਾਜਿਕ ਦੂਰੀ। ਤੁਹਾਨੂੰ ਸਾਰਿਆਂ ਨੂੰ ਈਸਟਰ ਦੀਆਂ ਵਧਾਈਆਂ। ਓਲੰਪਿਕ ਚੈਂਪੀਅਨ ਬੋਲਟ ਆਪਣੀ ਫ਼ੋਟੋ ਦੀ ਵਰਤੋਂ ਇਹ ਦਿਖਾਉਣ ਦੇ ਲਈ ਕੀਤਾ ਕਿ ਇਸ ਮੁਸ਼ਕਿਲ ਹਾਲਾਤ ਵਿੱਚ ਹਰ ਕਿਸੇ ਨੂੰ ਕਿਵੇਂ ਲੋੜੀਂਦੀ ਦੂਰੀ ਬਣਾਈ ਰੱਖਣੀ ਚਾਹੀਦੀ।
ਦੱਸ ਦਈਏ ਕਿ ਬੋਲਟ ਨੇ 2008 ਓਲੰਪਿਕ ਵਿੱਚ ਬੀਜਿੰਗ ਦੇ ਬਰਡ ਨੈਸਟ ਸਟੇਡਿਅਮ ਵਿੱਚ ਪੁਰਸ਼ਾਂ ਦੀ 100 ਮੀਟਰ ਦੌੜ ਦਾ ਫ਼ਾਇਨਲ ਜਿੱਤਿਆ ਸੀ, ਜੋ ਦੌੜ ਉਨ੍ਹਾਂ ਨੇ ਕੇਵਲ 9.69 ਸਕਿੰਟ ਵਿੱਚ ਪੂਰੀ ਕਰ ਕੇ ਵਿਸ਼ਵ ਓਲੰਪਿਕ ਰਿਕਾਰਡ ਬਣਾਇਆ ਸੀ।
ਜਮੈਕਾ ਦੇ ਇਸ ਮਸ਼ਹੂਰ ਦੌੜਾਕ ਨੇ ਨਾ ਕੇਵਲ ਦੌੜ ਜਿੱਤੀ, ਬਲਕਿ ਉਹ ਅਮਰੀਕੀ ਦੌੜਾਕ ਰਿਚਰਡ ਥਾਮਪਸਨ ਨੇ 0.20 ਸਕਿੰਟ ਅੱਗੇ ਰਿਹਾ। ਥਾਮਪਸਨ ਦੂਸਰੇ ਨੰਬਰ ਉੱਤੇ ਰਹੇ ਸਨ। ਇਸ ਦੇ ਨਾਲ ਹੀ ਬੋਲਟ ਨੇ ਪੁਰਸ਼ਾਂ ਦੀ 200 ਮੀਟਰ ਦੌੜ ਵਿੱਚ ਵੀ ਜਿੱਤ ਦਰਜ ਕੀਤੀ ਸੀ ਅਤੇ ਡਬਲ ਓਲੰਪਿਕ ਗੋਲਡ ਮੈਡਲਿਸਟ ਬਣੇ ਸਨ। ਬੋਲਟ ਨੇ ਕਰਿਅਰ ਵਿੱਚ ਵਿਸ਼ਵ ਚੈਂਪਿਅਨਸ਼ਿਪ ਵਿੱਚ 11 ਅਤੇ ਓਲੰਪਿਕ ਗੇਮਾਂ ਵਿੱਚ 8 ਸੋਨ ਤਮਗ਼ੇ ਆਪਣੇ ਨਾਂਅ ਕੀਤੇ।