ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਵਿੱਚ ਹੋਣ ਵਾਲੇ ਦੋ ਪੜਾਅ ਦੇ ਸ਼ੂਟਿੰਗ ਵਰਲਡ ਕੱਪ ਨੂੰ ਰੱਦ ਕਰ ਦਿੱਤਾ ਗਿਆ ਹੈ। ਰਾਸ਼ਟਰੀ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐਨਆਰਏਆਈ) ਦੇ ਸਕੱਤਰ ਰਾਜੀਵ ਭਾਟੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਭਾਟੀਆ ਨੇ ਮੀਡੀਆ ਨੂੰ ਦੱਸਿਆ, “ਨਵੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ। ਮੈਨੂੰ ਨਹੀਂ ਲਗਦਾ ਕਿ ਇਹ ਟੂਰਨਾਮੈਂਟ ਇਸ ਸਾਲ ਹੋਵੇਗਾ। ਨਵੀਂ ਦਿੱਲੀ 2020 ਵਰਲਡ ਕੱਪ ਰੱਦ ਕਰ ਦਿੱਤਾ ਗਿਆ ਹੈ।”
ਬਿਆਨ ਮੁਤਾਬਕ, “ਕੋਵਿਡ -19 ਦੇ ਕਾਰਨ, ਦਿੱਲੀ ਪ੍ਰਬੰਧਕੀ ਕਮੇਟੀ ਨੇ ਰਾਈਫਲ/ਪਿਸਟਲ ਅਤੇ ਸ਼ਾਟਗਨ ਵਰਲਡ ਕੱਪ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਦੋਵੇਂ ਵਰਲਡ ਕੱਪ ਨਵੀਂ ਦਿੱਲੀ ਵਿੱਚ ਹੋਣੇ ਸੀ। ਰਾਈਫਲ ਅਤੇ ਪਿਸਟਲ ਵਰਲਡ ਕੱਪ 5 ਤੋਂ 13 ਮਈ ਤੱਕ ਹੋਣਾ ਸੀ, ਜਦੋਂ ਕਿ ਸ਼ਾਟਗਨ ਵਰਲਡ ਕੱਪ 20 ਤੋਂ 29 ਮਈ ਤੱਕ ਖੇਡਿਆ ਜਾਣਾ ਸੀ। ”
ਇਹ ਵੀ ਪੜ੍ਹੋ: ਕੋਵਿਡ-19: ਫੰਡ ਇਕੱਠਾ ਕਰਨ ਲਈ ਸ਼ਤਰੰਜ ਖਿਡਾਰੀ ਕਰਵਾਉਣਗੇ ਆਨਲਾਈਨ ਮੁਕਾਬਲੇ
ਇਸ ਤੋਂ ਇਲਾਵਾ 22 ਜੂਨ ਤੋਂ 3 ਜੁਲਾਈ ਤੱਕ ਖੇਡਿਆ ਜਾਣ ਵਾਲਾ ਬਾਕੂ ਵਿਸ਼ਵ ਕੱਪ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਹੋਣ ਵਾਲਾ ਮਯੁਨਿਖ ਵਿਸ਼ਵ ਕੱਪ ਪਹਿਲਾਂ ਹੀ ਰੱਦ ਹੋ ਚੁੱਕਿਆ ਹੈ। ਸਾਲ 2020 ਦਾ ਸਭ ਤੋਂ ਵੱਡਾ ਖੇਡ ਸਮਾਗਮ ਟੋਕਿਓ ਓਲੰਪਿਕ ਵੀ ਕੋਰੋਨਾ ਵਾਇਰਸ ਕਾਰਨ ਰੱਦ ਹੋ ਚੁੱਕਿਆ ਹੈ।