ਪੰਜਾਬ

punjab

ETV Bharat / sports

ਫੈਂਸ ਦੀ ਮੌਜੂਦਗੀ ਤੋਂ ਬਿਨ੍ਹਾਂ ਹੋ ਸਕਦਾ ਹੈ ਇੰਡੀਆ ਓਪਨ

ਕੋਰੋਨਾ ਵਾਇਰਸ ਦਾ ਅਸਰ ਖੇਡਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਖੇਡਾਂ ਦੀਆਂ ਕਈ ਗਤੀਵਿਧੀਆਂ ਨੂੰ ਜਾਂ ਤਾਂ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਾਂ ਫਿਰ ਰੱਦ ਕਰ ਦਿੱਤਾ ਗਿਆ ਹੈ।

ਫੈਂਸ ਦੀ ਮੌਜੂਦਗੀ ਤੋਂ ਬਿਨਾਂ ਹੋ ਸਕਦਾ ਹੈ ਇੰਡੀਆ ਓਪਨ
ਫ਼ੋਟੋ

By

Published : Mar 11, 2020, 11:51 PM IST

ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਖੇਡਾਂ ਦੀਆਂ ਕਈ ਗਤੀਵਿਧੀਆਂ ਨੂੰ ਜਾਂ ਤਾਂ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਾਂ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 24 ਤੋਂ 29 ਮਾਰਚ ਤੱਕ ਹੋਣ ਵਾਲੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਬੰਦ ਦਰਵਾਜ਼ਿਆਂ ਵਿੱਚ ਖੇਡਿਆ ਜਾ ਸਕਦਾ ਹੈ।

ਫ਼ੋਟੋ

ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ.ਏ.ਆਈ.) ਅਤੇ ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਟੂਰਨਾਮੈਂਟ ਪਹਿਲਾਂ ਤੋਂ ਤੈਅ ਸਮੇਂ ਅਨੁਸਾਰ ਕੀਤਾ ਜਾਵੇਗਾ।

ਫ਼ੋਟੋ

ਕੋਰੋਨਵਾਇਰਸ ਦੇ ਕਾਰਨ ਫਰਵਰੀ ਤੋਂ ਮਾਰਚ ਤਕ ਹੋਣ ਵਾਲੇ ਪੰਜ ਬੈਡਮਿੰਟਨ ਟੂਰਨਾਮੈਂਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਮੁਲਤਵੀ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਪੋਲਿਸ਼ ਓਪਨ, ਵੀਅਤਨਾਮ ਇੰਟਰਨੈਸ਼ਨਲ ਚੈਲੇਂਜ, ਪੁਰਤਗਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ, ਜਰਮਨ ਓਪਨ ਅਤੇ ਚਾਈਨਾ ਮਾਸਟਰ ਸ਼ਾਮਲ ਹਨ।

ਤੁਹਾਨੂੰ ਦੱਸ ਦਈਏ ਕਿ ਦੂਜਾ ਭਾਰਤੀ ਇਵੇਂਟ ਇੰਡੀਅਨ ਓਪਨ ਗੋਲਫ ਟੂਰਨਾਮੈਂਟ 19 ਤੋਂ 22 ਮਾਰਚ ਨੂੰ ਡੀਐਲਐਫ ਗੋਲਫ ਅਤੇ ਕੰਟਰੀ ਕਲੱਬ ਵਿਖੇ ਹੋਣਾ ਸੀ, ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਯੂਰਪੀਅਨ ਟੂਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਲ ਦੇ ਅੰਤ ਵਿੱਚ ਟੂਰਨਾਮੈਂਟ ਮੁੜ ਆਯੋਜਨ ਕੀਤੇ ਜਾ ਸਕਦੇ ਹਨ।

ABOUT THE AUTHOR

...view details