ਬਰਮਿੰਘਮ: ਭਾਰਤ ਦੇ ਵਿਕਾਸ ਠਾਕੁਰ ਨੇ 96 ਕਿਲੋਗ੍ਰਾਮ ਵੇਟਲਿਫਟਿੰਗ ਵਰਗ (Commonwealth Games 2022) ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਕੁੱਲ 346 ਕਿਲੋ ਭਾਰ ਚੁੱਕਿਆ। ਵਿਕਾਸ ਨੇ ਸਨੈਚ ਰਾਊਂਡ ਵਿੱਚ 155 ਕਿਲੋ ਅਤੇ ਕਲੀਨ ਐਂਡ ਜਰਕ ਰਾਊਂਡ ਵਿੱਚ 191 ਕਿਲੋਗ੍ਰਾਮ ਭਾਰ ਚੁੱਕਿਆ। ਭਾਰਤ ਦਾ ਇਹ 12ਵਾਂ ਤਗ਼ਮਾ ਹੈ।
ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ 12 ਤਗਮੇ ਮਿਲ ਚੁੱਕੇ ਹਨ। ਭਾਰਤ ਨੇ ਚਾਰ ਸੋਨ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਨੂੰ ਵੇਟਲਿਫਟਿੰਗ ਵਿੱਚ ਸਭ ਤੋਂ ਵੱਧ 8 ਤਗਮੇ ਮਿਲੇ ਹਨ। ਭਾਰਤ ਨੇ ਵੇਟਲਿਫਟਿੰਗ ਦੇ 10 ਭਾਰ ਵਰਗਾਂ ਵਿੱਚ ਤਿੰਨ ਸੋਨ ਤਗਮਿਆਂ ਸਮੇਤ ਸੱਤ ਤਗਮੇ ਜਿੱਤੇ ਹਨ। ਦੇਸ਼ ਵੇਟਲਿਫਟਿੰਗ ਵਿੱਚ ਕੈਨੇਡਾ (ਦੋ ਸੋਨ, ਇੱਕ ਚਾਂਦੀ ਅਤੇ ਚਾਰ ਕਾਂਸੀ) ਤੋਂ ਅੱਗੇ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁੱਧਿਆਣਾ ਦੇ ਰਹਿਣ ਵਾਲੇ ਵਿਕਾਸ ਠਾਕੁਰ ਨੂੰ ਵਧਾਈ ਦਿੱਤੀ ਹੈ। ਟਵੀਟ ਵਿੱਚ ਲਿਖਿਆ ਕਿ, ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਤਮਗਾ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ…96 ਕਿਲੋ ਵੇਟ ਲਿਫਟਿੰਗ ਦੇ ਮੁਕਾਬਲੇ ‘ਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346kg ਭਾਰ ਚੁੱਕਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ…ਬਹੁਤ-ਬਹੁਤ ਵਧਾਈਆਂ… ਮਿਹਨਤ ਜਾਰੀ ਰੱਖੋ…ਭਵਿੱਖ ਲਈ ਸ਼ੁਭਕਾਮਨਾਵਾਂ…ਸ਼ਾਬਾਸ਼ ਚੱਕਦੇ ਇੰਡੀਆ…!"
ਰਾਸ਼ਟਰਮੰਡਲ ਖੇਡਾਂ ਵਿੱਚ ਠਾਕੁਰ ਦਾ ਇਹ ਦੂਜਾ ਚਾਂਦੀ ਦਾ ਤਗਮਾ ਹੈ। ਉਹ 2014 ਦੀਆਂ ਗਲਾਸਗੋ ਖੇਡਾਂ (Commonwealth Games 2022) ਵਿੱਚ ਵੀ ਦੂਜੇ ਸਥਾਨ 'ਤੇ ਰਿਹਾ ਸੀ, ਜਦਕਿ ਉਸਨੇ ਗੋਲਡ ਕੋਸਟ ਵਿੱਚ 2018 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸਮੋਆ ਦੇ ਡੌਨ ਓਪੇਲੋਘੇ ਨੇ ਰਿਕਾਰਡ ਤੋੜ ਪ੍ਰਦਰਸ਼ਨ ਨਾਲ ਕੁੱਲ 381 ਕਿਲੋਗ੍ਰਾਮ (171 ਕਿਲੋਗ੍ਰਾਮ ਅਤੇ 210 ਕਿਲੋਗ੍ਰਾਮ) ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਅਤੇ 2018 ਦੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ, ਜਿੱਥੇ ਉਸਨੇ ਚਾਂਦੀ ਦਾ ਤਗ਼ਮਾ ਜਿੱਤਿਆ।