ਬਰਮਿੰਘਮ: ਰਾਸ਼ਟਰਮੰਡਲ ਖੇਡਾਂ ਦਾ 22ਵਾਂ ਐਡੀਸ਼ਨ ਬਰਮਿੰਘਮ ਵਿੱਚ ਹੋ ਰਿਹਾ ਹੈ। ਅੱਜ ਯਾਨੀ 30 ਜੁਲਾਈ ਸ਼ਨੀਵਾਰ ਨੂੰ ਸਮਾਗਮਾਂ ਦਾ ਦੂਜਾ ਦਿਨ ਹੈ। ਖਿਡਾਰੀ ਮੈਡਲ-ਮੈਚਾਂ ਸਮੇਤ ਕਈ ਈਵੈਂਟਸ 'ਚ ਚੁਣੌਤੀ ਪੇਸ਼ ਕਰ ਰਹੇ ਹਨ।
CWG 2022: ਪਾਨ ਵੇਚਣ ਵਾਲੇ ਦੇ ਬੇਟੇ ਸੰਕੇਤ ਨੇ ਦਿੱਤਾ ਭਾਰਤ ਨੂੰ ਪਹਿਲਾ ਮੈਡਲ, ਰਾਸ਼ਟਰਪਤੀ ਮੁਰਮੂ ਨੇ ਦਿੱਤੀ ਵਧਾਈ - Commonwealth Games 2022
ਵੇਟਲਿਫਟਰ ਸੰਕੇਤ ਨੇ ਭਾਰਤ ਨੂੰ ਪਹਿਲਾ ਮੈਡਲ ਦਿਵਾਇਆ ਹੈ। ਉਹ 55 ਕਿਲੋਗ੍ਰਾਮ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਿਹਾ, ਉਹ ਇੱਕ ਕਿਲੋ ਭਾਰ ਨਾਲ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਿਆ। ਉਹ ਕਲੀਨ ਐਂਡ ਜਰਕ ਵਿੱਚ ਦੂਜੀ ਕੋਸ਼ਿਸ਼ ਵਿੱਚ ਜ਼ਖ਼ਮੀ ਹੋ ਗਿਆ ਸੀ। ਫਿਰ ਵੀ ਉਸਨੇ ਤੀਜੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋ ਸਕਿਆ।
![CWG 2022: ਪਾਨ ਵੇਚਣ ਵਾਲੇ ਦੇ ਬੇਟੇ ਸੰਕੇਤ ਨੇ ਦਿੱਤਾ ਭਾਰਤ ਨੂੰ ਪਹਿਲਾ ਮੈਡਲ, ਰਾਸ਼ਟਰਪਤੀ ਮੁਰਮੂ ਨੇ ਦਿੱਤੀ ਵਧਾਈ Sanket](https://etvbharatimages.akamaized.net/etvbharat/prod-images/768-512-15972466-827-15972466-1659232368302.jpg)
ਦੱਸ ਦੇਈਏ ਕਿ ਭਾਰਤੀ ਵੇਟਲਿਫਟਰ ਸੰਕੇਤ ਮਹਾਦੇਵ ਸਰਗਰ ਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ ਪਹਿਲਾ ਤਗ਼ਮਾ ਹੈ। ਮਹਾਰਾਸ਼ਟਰ ਦੇ ਸਾਂਗਲੀ ਦੇ ਰਹਿਣ ਵਾਲੇ ਸੰਕੇਤ ਮਹਾਦੇਵ ਸਰਗਰ ਨੇ ਪਿਛਲੇ ਸਾਲ ਦਸੰਬਰ 'ਚ ਹੋਈ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਰਾਸ਼ਟਰੀ ਰਿਕਾਰਡ ਦੇ ਨਾਲ ਸੋਨ ਤਗ਼ਮਾ ਜਿੱਤਿਆ ਸੀ।
ਕਲੀਨ ਐਂਡ ਜਰਕ ਵਿੱਚ ਦੂਜੀ ਕੋਸ਼ਿਸ਼ ਵਿੱਚ ਸੰਕੇਤ ਦੇ ਹੱਥ ਵਿੱਚ ਸੱਟ ਲੱਗ ਗਈ। ਇਸ ਕੋਸ਼ਿਸ਼ 'ਚ ਉਸ ਨੂੰ 139 ਕਿਲੋ ਭਾਰ ਚੁੱਕਣਾ ਪਿਆ, ਜਿਸ 'ਚ ਉਸ ਨੂੰ ਸੱਟ ਲੱਗ ਗਈ। ਸੰਕੇਤ ਨੇ ਸੱਟ ਤੋਂ ਬਾਅਦ ਵੀ ਤੀਜੀ ਕੋਸ਼ਿਸ਼ ਜਾਰੀ ਰੱਖੀ, ਪਰ ਪੂਰੀ ਨਹੀਂ ਕਰ ਸਕੇ।
ਇਹ ਵੀ ਪੜ੍ਹੋ:CWG 2022: ਮੀਰਾਬਾਈ ਚਾਨੂ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ