ਬਰਮਿੰਘਮ: ਪ੍ਰਿਅੰਕਾ ਨੇ ਮਹਿਲਾਵਾਂ ਦੀ 10,000 ਮੀਟਰ ਵਾਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਆਪਣੀ ਦੌੜ 43.38 ਮਿੰਟ ਵਿੱਚ ਪੂਰੀ ਕੀਤੀ। ਆਸਟ੍ਰੇਲੀਆ ਦੀ ਜੇਮਿਮਾ ਨੇ 42.34 ਮਿੰਟ ਦਾ ਸਮਾਂ ਕੱਢ ਕੇ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਕੀਨੀਆ ਦੀ ਐਮਿਲੀ ਨੇ 43.50.86 ਮਿੰਟ 'ਚ ਦੌੜ ਪੂਰੀ ਕੀਤੀ ਅਤੇ ਤੀਜੇ ਸਥਾਨ 'ਤੇ ਰਹੀ।
ਭਾਰਤ ਦੇ ਮੈਡਲ ਵਿਜੇਤਾ
9 ਗੋਲਡ:ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅੰਚਿਤਾ ਸ਼ੂਲੀ, ਮਹਿਲਾ ਲਾਅਨ ਬਾਲ ਟੀਮ, ਟੇਬਲ ਟੈਨਿਸ ਪੁਰਸ਼ ਟੀਮ, ਸੁਧੀਰ (ਪਾਵਰ ਲਿਫਟਿੰਗ), ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੂਨੀਆ।