ਬਰਮਿੰਘਮ:ਹਿਮਾ ਦਾਸ ਨੇ 200 ਮੀਟਰ ਦੌੜ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸਨੇ 23.42 ਸਕਿੰਟ ਦੇ ਸਮੇਂ ਵਿੱਚ ਆਪਣੀ ਦੌੜ ਪੂਰੀ ਕੀਤੀ ਅਤੇ ਆਪਣੀ ਹੀਟ ਵਿੱਚ ਪਹਿਲੇ ਸਥਾਨ 'ਤੇ ਰਹੀ। ਇਸ ਦੇ ਨਾਲ ਹੀ ਬੈਡਮਿੰਟਨ 'ਚ ਪੀਵੀ ਸਿੰਧੂ ਨੇ ਮਾਲਦੀਵ ਦੀ ਖਿਡਾਰਨ 'ਤੇ ਇਕਤਰਫਾ ਜਿੱਤ ਦਰਜ ਕੀਤੀ ਹੈ। ਸਿੰਧੂ ਨੇ ਫਾਤਿਮਾ ਨਬਾਹ ਨੂੰ ਸਿੱਧੇ ਸੈੱਟਾਂ ਵਿੱਚ 21-4, 21-11 ਨਾਲ ਹਰਾਇਆ। ਇਸ ਨਾਲ ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।
ਕੁੱਲ 48 ਐਥਲੀਟ 200 ਮੀਟਰ ਹੀਟ ਵਿੱਚ ਹਿੱਸਾ ਲੈ ਰਹੇ ਹਨ, ਜਿਸ ਨੂੰ ਛੇ ਹੀਟ ਵਿੱਚ ਵੰਡਿਆ ਗਿਆ ਹੈ। ਹਰ ਹੀਟ ਤੋਂ ਚੋਟੀ ਦੇ ਤਿੰਨ ਅਤੇ ਅਗਲੇ ਛੇ ਸਭ ਤੋਂ ਤੇਜ਼ ਦੌੜਾਕਾਂ ਨੇ ਸ਼ੁੱਕਰਵਾਰ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਹੈ। ਹਾਲਾਂਕਿ, ਹਿਮਾ ਦਾਸ 22.88 ਸਕਿੰਟ ਦੇ ਆਪਣੇ ਨਿੱਜੀ ਸਰਵੋਤਮ ਸਮੇਂ ਤੋਂ ਘੱਟ ਰਹੀ।
ਉਸ ਨੇ ਇਹ ਰਿਕਾਰਡ ਪਿਛਲੇ ਸਾਲ ਪਟਿਆਲਾ ਵਿੱਚ ਬਣਾਇਆ ਸੀ। ਇਸ ਸੀਜ਼ਨ ਵਿੱਚ ਭਾਰਤੀ ਦੌੜਾਕ ਦਾ ਸਰਵੋਤਮ ਸਮਾਂ 23.29 ਸਕਿੰਟ ਹੈ, ਜੋ ਉਸਨੇ ਜੂਨ ਵਿੱਚ ਚੇਨਈ ਵਿੱਚ ਅੰਤਰ-ਰਾਜੀ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਾਸਲ ਕੀਤਾ ਸੀ।
ਸਰਸਵਤੀ ਸਾਹਾ 2002 ਤੋਂ 22.82 ਸਕਿੰਟ ਦੇ ਸਮੇਂ ਨਾਲ ਔਰਤਾਂ ਦੀ 200 ਮੀਟਰ ਸਪ੍ਰਿੰਟ ਵਿੱਚ ਭਾਰਤ ਦੀ ਰਾਸ਼ਟਰੀ ਰਿਕਾਰਡ ਧਾਰਕ ਹੈ। ਪੰਜਵੀਂ ਲੇਨ ਵਿੱਚ ਦੌੜਦੇ ਹੋਏ, ਹਿਮਾ ਦਾਸ ਨੇ ਜ਼ਬਰਦਸਤ ਸ਼ੁਰੂਆਤ ਕੀਤੀ ਅਤੇ ਜ਼ੈਂਬੀਆ ਦੀ ਰੋਡਾ ਨਜੋਬਵੂ (23.85 ਸਕਿੰਟ) ਅਤੇ ਯੁਗਾਂਡਾ ਦੀ ਜੈਸੇਂਟ ਨਿਆਮਹੁੰਗੇ (24.07 ਸਕਿੰਟ) ਤੋਂ ਅੱਗੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।
ਇਸ ਦੇ ਨਾਲ ਹੀ ਬੈਡਮਿੰਟਨ 'ਚ ਪੀਵੀ ਸਿੰਧੂ ਨੇ ਮਾਲਦੀਵ ਦੀ ਖਿਡਾਰਨ 'ਤੇ ਇਕਤਰਫਾ ਜਿੱਤ ਦਰਜ ਕੀਤੀ ਹੈ। ਸਿੰਧੂ ਨੇ ਫਾਤਿਮਾ ਨਬਾਹ ਨੂੰ ਸਿੱਧੇ ਸੈੱਟਾਂ ਵਿੱਚ 21-4, 21-11 ਨਾਲ ਹਰਾਇਆ। ਇਸ ਨਾਲ ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।
ਰਾਸ਼ਟਰਮੰਡਲ ਖੇਡਾਂ 2022 ਵਿੱਚ ਹੁਣ ਤੱਕ ਭਾਰਤ ਨੇ ਕੁੱਲ 18 ਤਗਮੇ ਜਿੱਤੇ ਹਨ, ਜਿਸ ਵਿੱਚ ਪੰਜ ਸੋਨ, ਛੇ ਚਾਂਦੀ ਅਤੇ ਸੱਤ ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਮਗਾ ਸੂਚੀ 'ਚ ਸੱਤਵੇਂ ਸਥਾਨ 'ਤੇ ਹੈ। ਛੇਵੇਂ ਦਿਨ ਭਾਰਤ ਨੂੰ ਕੁੱਲ ਪੰਜ ਤਗਮੇ ਮਿਲੇ। ਸੱਤਵੇਂ ਦਿਨ ਵੀ ਐਥਲੈਟਿਕਸ ਅਤੇ ਪੈਰਾ ਪਾਵਰਲਿਫਟਿੰਗ ਵਿੱਚ ਤਮਗੇ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕਈ ਖਿਡਾਰੀ ਆਪਣੇ ਤਗਮੇ ਦੀ ਪੁਸ਼ਟੀ ਵੀ ਕਰ ਸਕਦੇ ਹਨ।
ਇਹ ਵੀ ਪੜੋ:-IND vs WI: ਭਾਰਤ-ਵੈਸਟਇੰਡੀਜ਼ ਵਿਚਾਲੇ ਆਖਰੀ 2 ਟੀ-20 ਮੈਚ ਫਲੋਰੀਡਾ 'ਚ ਹੋਣਗੇ