ਪੰਜਾਬ

punjab

ETV Bharat / sports

CM Stalin Greets To Praggnanandhaa: ਸੀਐਮ ਸਟਾਲਿਨ ਨੇ FIDE ਵਰਲਡ ਕੱਪ ਦੇ ਉਪ ਜੇਤੂ ਪ੍ਰਗਿਆਨੰਦ ਨੂੰ ਵੀਡੀਓ ਕਾਲ ਕਰਕੇ ਦਿੱਤੀ ਵਧਾਈ - ਭਾਰਤ ਨੂੰ ਪ੍ਰਗਿਆਨੰਦ ਉੱਤੇ ਮਾਣ

FIDE ਵਰਲਡ ਕੱਪ 2023 ਵਿੱਚ ਉਪ ਜੇਤੂ ਪ੍ਰਗਿਆਨੰਦ ਅਤੇ ਉਸ ਦੀ ਮਾਂ ਨਾਲ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਵੀਡੀਓ ਕਾਲ ਕੀਤੀ ਅਤੇ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਉਹ ਸੂਬੇ ਵਿੱਚ ਵਾਪਸ ਆਉਣਗੇ, ਤਾਂ ਤਾਮਿਲਨਾਡੂ ਦੇ ਖੇਡ ਮੰਤਰੀ ਸਵਾਗਤ ਕਰਨਗੇ।

CM Stalin Greets To Praggnanandhaa
CM Stalin Greets To Praggnanandhaa

By ETV Bharat Punjabi Team

Published : Aug 25, 2023, 7:53 PM IST

ਚੇਨੱਈ/ਤਾਮਿਲਨਾਡੂ : ਤਾਮਿਲਨਾਡੂ ਦੇ ਸੀਐਮ ਐਮ ਕੇ ਸਟਾਲਿਨ ਨੇ FIDE ਵਰਲਡ ਕੱਪ ਦੇ ਉਪ ਜੇਤੂ ਪ੍ਰਗਿਆਨੰਦ ਨੂੰ ਵੀਡੀਓ ਕਾਲ ਜ਼ਰੀਏ ਵਧਾਈ ਦਿੱਤੀ ਅਤੇ ਕਿਹਾ ਤੁਸੀ ਫਾਈਨਲ ਦੇ ਦੂਜੇ ਰਾਊਂਡ ਨੂੰ ਡ੍ਰਾ ਕਰਵਾਇਆ ਹੈ। ਮੈਂ ਤੁਹਾਡੇ ਮਜ਼ਬੂਤ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ। ਸਟਾਲਿਨ ਨੇ ਪ੍ਰਗਿਆਨੰਦ ਦੀ ਲਗਾਤਾਰ ਸਫ਼ਲਤਾ ਵਿੱਚ ਸਹਿਯੋਗ ਦੇਣ ਵਾਲੀ ਮਾਂ ਨੂੰ ਵੀ ਵਿਸ਼ੇਸ਼ ਵਧਾਈ ਦਿੱਤੀ। ਉਨ੍ਹਾਂ ਨੇ ਵੀਡੀਓ ਕਾਲ ਉੱਤੇ ਗੱਲ ਕਰਦੇ ਹੋਏ ਉਨ੍ਹਾਂ ਦੀ ਮਾਂ ਤੋਂ ਪੁੱਛਿਆ ਕਿ ਉਹ ਭਾਰਤ ਕਦੋਂ ਆਵੇਗੀ, ਜਦੋਂ ਉਹ ਭਾਰਤ ਆਉਣਗੇ ਤਾਂ ਤਾਮਿਲਨਾਡੂ ਦੇ ਖੇਡ ਮੰਤਰੀ ਤੁਹਾਡਾ ਸਵਾਗਤ ਕਰਨਗੇ।


ਸੀਐਮ ਸਟਾਲਿਨ ਨੇ FIDE ਵਰਲਡ ਕੱਪ ਦੇ ਉਪ ਜੇਤੂ ਪ੍ਰਗਿਆਨੰਦ ਨੂੰ ਵੀਡੀਓ ਕਾਲ ਕਰਕੇ ਦਿੱਤੀ ਵਧਾਈ

ਭਾਰਤ ਨੂੰ ਪ੍ਰਗਿਆਨੰਦ ਉੱਤੇ ਮਾਣ: ਇਸ ਤੋਂ ਪਹਿਲਾਂ, ਵੀ ਸਟਾਲਿਨ ਨੇ ਐਕਸ ਹੈਂਡਲ ਜ਼ਰੀਏ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ, '2034 FIDE ਵਿਸ਼ਵ ਕੱਪ ਵਿੱਚ ਤੁਹਾਡੇ ਵਧੀਆਂ ਪ੍ਰਦਰਸ਼ਨ ਲਈ ਚੇਨੱਈ ਦੇ ਮਾਣ ਗਿਆਨੰਦ ਨੂੰ ਦਿਲੋਂ ਵਧਾਈ। ਦੁਨੀਆ ਦੇ ਨੰਬਰ 2 ਨਾਕਾਮੁਰਾ ਅਤੇ ਨੰਬਰ 3 ਕਾਰੂਆਣਾ ਨੂੰ ਹਰਾ ਕੇ ਫਾਈਨਲ ਤੱਕ ਵੀ ਤੁਹਾਡੀ ਯਾਤਰਾ ਨੇ ਸਾਨੂੰ ਹੈਰਾਨ ਕਰ ਦਿੱਤਾ। ਅੰਤਿਮ ਨਤੀਜੇ ਦੇ ਬਾਵਜੂਦ, ਤੁਹਾਡੀ ਉਪਲਬਧੀ 140 ਕਰੋੜ ਸੁਪਨਿਆਂ ਨੂੰ ਆਵਾਜ਼ ਦੇਣ ਵਾਲੇ ਹਨ। ਪੂਰੇ ਦੇਸ਼ ਨੂੰ ਤੁਹਾਡੇ ਉੱਤੇ ਮਾਣ ਹੈ। ਤੁਹਾਡਾ ਰਜਤ ਤਗ਼ਮਾ ਅਤੇ FIDE ਉਮੀਦਵਾਰ ਵਜੋਂ ਸ਼ਤਰੰਜ ਟੂਰਨਾਮੈਂਟ ਵਿੱਚ ਪ੍ਰਵੇਸ਼ ਮੀਲ ਪੱਥਰ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਗੇ।'


ਇੰਝ ਰਿਹਾ ਮੈਚ : ਜ਼ਿਕਰਯੋਗ ਹੈ ਕਿ ਫਾਈਨਲ ਮੈਚ 3 ਦਿਨ ਤੱਕ ਚੱਲਿਆ। 22 ਅਗਸਤ ਨੂੰ 70 ਤੋਂ ਵੱਧ ਚਾਲਾਂ ਤੋਂ ਬਾਅਦ ਡ੍ਰਾ ਹੋ ਗਿਆ। 23 ਅਗਸਤ ਨੂੰ ਵੀ 30 ਚਾਲਾਂ ਤੋਂ ਬਾਅਦ ਮੈਚ ਡ੍ਰਾ ਹੋਇਆ। ਇਸ ਤੋਂ ਬਾਅਦ 24 ਅਗਸਤ ਨੂੰ ਨਤੀਜਾ ਹਾਸਲ ਕਰਨ ਲਈ ਟਾਈ ਬ੍ਰੇਕਰ ਮੈਚ ਕਰਵਾਇਆ ਗਿਆ, ਜਿਸ ਨੂੰ ਮੈਗਨਸ ਕਾਰਲਸਨ ਨੇ ਦੂਜੇ ਦੌਰ 'ਚ ਜਿੱਤ ਲਿਆ। ਵਿਸ਼ਵਨਾਥ ਫਾਈਨਲ ਮੈਚ ਖੇਡਣ ਤੋਂ ਪਹਿਲਾਂ ਪ੍ਰਗਿਆਨੰਦ ਫਿਡੇ ਵਿਸ਼ਵ ਕੱਪ ਦਾ ਫਾਈਨਲ ਖੇਡਣ ਵਾਲੇ ਦੂਜੇ ਖਿਡਾਰੀ ਹਨ। ਹਾਰ ਦੇ ਬਾਵਜੂਦ, ਪ੍ਰਗਿਆਨੰਦ ਮੋਟੀ ਰਕਮ ਜਿੱਤਣ ਵਿਚ ਕਾਮਯਾਬ ਰਹੇ। ਉਸ ਨੂੰ 80 ਹਜ਼ਾਰ ਅਮਰੀਕੀ ਡਾਲਰ, ਜੋ ਕਿ ਭਾਰਤੀ ਕਰੰਸੀ ਅਨੁਸਾਰ ਲਗਭਗ 66 ਲੱਖ ਰੁਪਏ ਹਨ। ਇਸ ਦੇ ਨਾਲ ਹੀ, ਜੇਤੂ ਮੈਗਨਸ ਕਾਰਲਸਨ ਨੂੰ 110 ਹਜ਼ਾਰ ਅਮਰੀਕੀ ਡਾਲਰ ਮਿਲੇ ਹਨ।

ABOUT THE AUTHOR

...view details