ਪੰਜਾਬ

punjab

ETV Bharat / sports

ਸ਼ੂਟਰ ਦਾਦੀ ਨੇ ਦਿੱਤਾ ਧੀਆਂ ਨੂੰ ਲੈ ਕੇ ਅਹਿਮ ਸੁਨੇਹਾ - ਸ਼ੂਟਰ ਚੰਦਰੋ ਤੋਮਰ

ਸ਼ੂਟਰ ਦਾਦੀ ਚੰਦਰੋ ਤੋਮਰ ਨੇ ਹਾਲ ਹੀ ਵਿੱਚ ਇੱਕ ਸਕੂਲ 'ਚ ਸਪੋਰਟਸ ਕਾਰਨੀਵਲ ਦਾ ਉਦਘਾਟਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਧੀਆਂ ਨੂੰ ਲੈ ਕੇ ਇੱਕ ਖ਼ਾਸ ਸੁਨੇਹਾ ਦਿੱਤਾ, ਕੀ ਕਿਹਾ ਉਨ੍ਹਾਂ ਨੇ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Chandro Tomar news
ਫ਼ੋਟੋ

By

Published : Jan 22, 2020, 11:56 PM IST

ਧਨਬਾਦ: ਸ਼ੂਟਰ ਦਾਦੀ ਚੰਦਰੋ ਤੋਮਰ ਸ਼ਹਿਰ ਦੇ ਇੱਕ ਨਿੱਜੀ ਸਕੂਲ 'ਚ ਸਪੋਰਟਸ ਕਾਰਨੀਵਲ ਦਾ ਉਦਘਾਟਨ ਕਰਨ ਪਹੁੰਚੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ 'ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਬੇਟੀ ਖਡਾਓ' ਦਾ ਸੰਦੇਸ਼ ਦਿੱਤਾ।

ਵੇਖੋ ਵੀਡੀਓ

ਮੀਡੀਆ ਨਾਲ ਗੱਲਬਾਤ ਵੇਲੇ ਸ਼ੂਟਰ ਦਾਦੀ ਨੇ ਦੱਸਿਆ ਕਿ ਧੀਆਂ ਅੱਜ ਦੁਨੀਆ 'ਚ ਆਪਣਾ ਨਾਂਅ ਰੌਸ਼ਨ ਕਰ ਰਹੀਆਂ ਹਨ, ਜਿਸ ਲਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਅਤੇ 'ਬੇਟੀ ਖਡਾਓ' ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਉਮਰ 'ਚ ਉਨ੍ਹਾਂ ਨੇ ਸ਼ੂਟਿੰਗ ਸ਼ੁਰੂ ਕੀਤੀ ਉਸ ਵੇਲੇ ਦੁਨੀਆ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਸ਼ੂਟਰ ਦਾਦੀ ਨੇ ਕਿਹਾ ਕਿ ਦੁਨੀਆ ਦੇ ਸਵਾਲਾਂ 'ਤੇ ਉਹ ਚੁੱਪ ਰਹਿੰਦੀ ਸੀ। ਜਦੋਂ ਲੋਕ ਬੋਲਦੇ ਸੀ ਤਾਂ ਉਹ ਇੱਕੋ ਹੀ ਗੱਲ ਆਖਦੀ ਸੀ ਛੇਤੀ-ਛੇਤੀ ਬੋਲੋ ਮੈਂ ਸ਼ੂਟਿੰਗ 'ਤੇ ਜਾਣਾ ਹੈ। ਉਨ੍ਹਾਂ ਕਿਹਾ ਕਿ ਸਹਿਣਸ਼ੀਲਤਾ ਬਹੁਤ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਸ਼ੂਟਰ ਦਾਦੀ ਦੇ ਜੀਵਨ 'ਤੇ ਆਧਾਰਿਤ ਫ਼ਿਲਮ 'ਸਾਂਡ ਕੀ ਆਖ' ਵਿੱਚ ਚੰਦਰੋ ਅਤੇ ਪ੍ਰਾਕਸ਼ੀ ਤੋਮਰ ਦਾ ਸੰਘਰਸ਼ ਵਿਖਾਇਆ ਗਿਆ ਹੈ। ਇਸ ਫ਼ਿਲਮ 'ਚ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਨੇ ਮੁੱਖ ਭੂਮਿਕਾ ਨਿਭਾਈ ਸੀ।

ABOUT THE AUTHOR

...view details