ਨਵੀਂ ਦਿੱਲੀ: ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਪੇਲੇ ਦਾ 82 ਸਾਲ ਦੀ (Pele passes away) ਉਮਰ 'ਚ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੀ ਬੇਟੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਦਿੱਤੀ। ਦੱਸ ਦਈਏ, ਕਿ ਪੇਲੇ ਨੂੰ ਦੁਨੀਆ ਦੇ ਮਹਾਨ ਫੁੱਟਬਾਲਰਾਂ 'ਚ ਗਿਣਿਆ ਜਾਂਦਾ ਹੈ। ਉਹ ਕੁਝ ਸਮੇਂ ਤੋਂ ਹਸਪਤਾਲ 'ਚ ਦਾਖਲ ਸਨ। 20ਵੀਂ ਸਦੀ ਦੇ ਮਹਾਨ ਫੁੱਟਬਾਲਰ ਪੇਲੇ ਨੂੰ ਕੋਲਨ (Brazilian Football Player Pele) ਕੈਂਸਰ ਸੀ।
1958, 1962 ਅਤੇ 1970 ਵਿੱਚ ਖੇਡ ਦੀ ਸਭ ਤੋਂ ਵੱਕਾਰੀ ਟਰਾਫੀ, ਫੀਫਾ ਵਿਸ਼ਵ ਕੱਪ ਜਿੱਤਣ ਵਾਲੇ ਐਡਸਨ ਅਰਾਂਟੇਸ ਡੋ ਨਾਸੀਮੈਂਟੋ (ਪੇਲੇ) ਵਿਸ਼ਵ ਕੱਪ ਤਿੰਨ ਵਾਰ ਜਿੱਤਣ ਵਾਲਾ ਇੱਕੋ ਇੱਕ ਖਿਡਾਰੀ ਹੈ। ਪੇਲੇ ਦੀ ਧੀ ਕੇਲੀ ਕ੍ਰਿਸਟੀਨਾ ਨਾਸੀਮੈਂਟੋ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਪੇਲੇ ਦੇ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੰਦੇ ਨਜ਼ਰ ਆ ਰਹੇ ਹਨ।
ਪੇਲੇ ਨੂੰ ਸਾਹ ਦੀ ਲਾਗ ਅਤੇ ਕੀਮੋਥੈਰੇਪੀ ਦੇ ਇਲਾਜ ਲਈ ਪਿਛਲੇ ਮਹੀਨੇ 29 ਨਵੰਬਰ ਨੂੰ ਸਾਓ ਪਾਓਲੋ ਦੇ ਅਲਬਰਟ ਆਈਨਸਟਾਈਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲ ਹੀ ਦੇ ਸਾਲਾਂ ਵਿੱਚ, ਉਸਨੂੰ ਉਸਦੀ ਰੀੜ੍ਹ ਦੀ ਹੱਡੀ, ਕਮਰ, ਗੋਡੇ ਅਤੇ ਗੁਰਦੇ ਸਮੇਤ (Brazilian Football Player Pele death) ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਪੇਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਿਆਨ ਜਾਰੀ ਕੀਤਾ ਹੈ।