ਦੋਹਾ:ਫੀਫਾ ਵਿਸ਼ਵ ਕੱਪ 2022 (FIFA world cup 2022) ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਅੱਜ ਦੇਰ ਰਾਤ (12:30 ਵਜੇ) ਦੱਖਣੀ ਕੋਰੀਆ ਖ਼ਿਲਾਫ਼ ਬ੍ਰਾਜ਼ੀਲ ਦੀ ਟੀਮ ਮੈਦਾਨ ਵਿੱਚ ਉਤਰੀ। ਇਹ ਮੈਚ ਬਹੁਤ ਹੀ ਇੱਕ ਤਰਫਾ ਰਿਹਾ। ਮੈਚ ਵਿੱਚ ਬ੍ਰਾਜ਼ੀਲ ਨੇ ਦੱਖਣੀ ਕੋਰੀਆ ਦੀ ਟੀਮ ਨੂੰ 4-1 ਨਾਲ ਹਰਾਇਆ।
ਇਹ ਵੀ ਪੜੋ:Asia Junior Championship: ਭਾਰਤ ਨੇ ਜਿੱਤੇ ਪੰਜ ਤਗਮੇ, ਉੱਨਤੀ ਅਤੇ ਅਨੀਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
ਇਸ ਤੋਂ ਪਹਿਲਾਂ ਹਾਫ ਟਾਈਮ ਤੱਕ ਬ੍ਰਾਜ਼ੀਲ ਦੀ ਟੀਮ 4-0 ਨਾਲ ਅੱਗੇ ਸੀ। ਬ੍ਰਾਜ਼ੀਲੀਅਨ ਸਟਾਰ ਸਰਬੀਆ ਦੇ ਖਿਲਾਫ ਟੀਮ ਦੀ ਸ਼ੁਰੂਆਤੀ ਜਿੱਤ ਵਿੱਚ ਆਪਣੇ ਸੱਜੇ ਗਿੱਟੇ ਵਿੱਚ ਸੱਟ ਲੱਗਣ ਕਾਰਨ ਗਰੁੱਪ ਪੜਾਅ ਦੇ ਦੋ ਮੈਚਾਂ ਤੋਂ ਖੁੰਝ ਗਿਆ। ਉਸ ਨੇ ਸ਼ਨੀਵਾਰ ਨੂੰ ਸਾਥੀਆਂ ਨਾਲ ਅਭਿਆਸ ਕੀਤਾ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਦੱਖਣੀ ਕੋਰੀਆ ਦੇ ਖਿਲਾਫ ਮੈਦਾਨ 'ਤੇ ਉਤਰਨ ਲਈ ਪੂਰੀ ਤਰ੍ਹਾਂ ਫਿੱਟ ਹੈ ਜਾਂ ਨਹੀਂ।
ਟਿਟੇ ਨੇ ਐਤਵਾਰ ਨੂੰ ਟੀਮ ਦੇ ਅਭਿਆਸ ਸੈਸ਼ਨ ਤੋਂ ਪਹਿਲਾਂ ਕਿਹਾ, ਉਹ ਅੱਜ ਦੁਪਹਿਰ ਨੂੰ ਅਭਿਆਸ ਕਰਨਗੇ। ਅਭਿਆਸ ਸੈਸ਼ਨ 'ਚ ਜੇਕਰ ਉਸ ਦਾ ਪ੍ਰਦਰਸ਼ਨ ਚੰਗਾ ਰਿਹਾ ਤਾਂ ਉਹ ਖੇਡੇਗਾ। ਟਿਟੇ ਨੇ ਕਿਹਾ ਕਿ ਜੇਕਰ ਉਹ ਖੇਡਣ ਲਈ ਫਿੱਟ ਹੈ ਤਾਂ ਉਸ ਨੂੰ ਸ਼ੁਰੂਆਤੀ ਇਲੈਵਨ ਵਿੱਚ ਸ਼ਾਮਲ ਕੀਤਾ ਜਾਵੇਗਾ। ਉਸ ਨੇ ਕਿਹਾ, ਮੈਂ ਮੈਚ ਦੀ ਸ਼ੁਰੂਆਤ ਤੋਂ ਹੀ ਆਪਣੇ ਸਰਵੋਤਮ ਖਿਡਾਰੀ ਦਾ ਇਸਤੇਮਾਲ ਕਰਨਾ ਪਸੰਦ ਕਰਦਾ ਹਾਂ। ਕੋਚ ਦਾ ਕੰਮ ਹੈ ਕਿ ਉਹ ਅਜਿਹੇ ਫੈਸਲੇ ਲੈਣ ਅਤੇ ਇਸ ਦੀ ਜ਼ਿੰਮੇਵਾਰੀ ਲੈਣ। ਨੇਮਾਰ ਦੀ ਗੈਰ-ਮੌਜੂਦਗੀ 'ਚ ਵੀ ਬ੍ਰਾਜ਼ੀਲ ਦੀ ਟੀਮ ਆਪਣੇ ਗਰੁੱਪ 'ਚ ਸਿਖਰ 'ਤੇ ਰਹੀ। ਹਾਲਾਂਕਿ ਉਸ ਨੂੰ ਪਿਛਲੇ ਮੈਚ 'ਚ ਕੈਮਰੂਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੱਖਣੀ ਕੋਰੀਆ ਦੀ ਟੀਮ ਨੇ ਕ੍ਰਿਸਟੀਆਨੋ ਰੋਨਾਲਡੋ ਵਰਗੇ ਦਿੱਗਜ ਖਿਡਾਰੀਆਂ ਦੀ ਟੀਮ ਪੁਰਤਗਾਲ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਟੀਮ 12 ਸਾਲ ਬਾਅਦ ਨਾਕਆਊਟ ਪੜਾਅ 'ਚ ਪਹੁੰਚੀ ਹੈ। ਨੇਮਾਰ ਨੂੰ ਸਰਬੀਆ ਦੇ ਖਿਲਾਫ ਟੀਮ ਦੇ ਸ਼ੁਰੂਆਤੀ ਮੈਚ 'ਚ ਸੱਟ ਲੱਗ ਗਈ ਸੀ। ਫਿਜ਼ੀਓਥੈਰੇਪੀ ਸੈਸ਼ਨ ਤੋਂ ਬਾਅਦ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋਇਆ ਅਤੇ ਸ਼ਨੀਵਾਰ ਨੂੰ ਟੀਮ ਵਲੋਂ ਜਾਰੀ ਵੀਡੀਓ 'ਚ ਉਹ ਠੀਕ ਤਰ੍ਹਾਂ ਨਾਲ ਅਭਿਆਸ ਕਰਦੇ ਨਜ਼ਰ ਆਏ।
ਇਹ ਪਹਿਲਾ ਮੌਕਾ ਹੋਵੇਗਾ ਜਦੋਂ ਬ੍ਰਾਜ਼ੀਲ ਅਤੇ ਦੱਖਣੀ ਕੋਰੀਆ ਕਿਸੇ ਅਧਿਕਾਰਤ ਮੈਚ 'ਚ ਇਕ-ਦੂਜੇ ਨਾਲ ਭਿੜਨਗੇ। ਦੋਵੇਂ ਟੀਮਾਂ ਹੁਣ ਤੱਕ ਸੱਤ ਦੋਸਤਾਨਾ ਮੈਚ ਖੇਡ ਚੁੱਕੀਆਂ ਹਨ ਜਿਨ੍ਹਾਂ ਵਿੱਚ ਬ੍ਰਾਜ਼ੀਲ ਨੇ ਛੇ ਜਿੱਤੇ ਹਨ। ਦੱਖਣੀ ਕੋਰੀਆ ਦੀ ਇੱਕੋ ਇੱਕ ਜਿੱਤ 1999 ਵਿੱਚ ਹੋਈ ਸੀ।
ਹਵਾਂਗ ਹੀ-ਚੈਨ ਨੇ ਸਟਾਪੇਜ ਟਾਈਮ 'ਤੇ ਗੋਲ ਕਰਕੇ ਦੱਖਣੀ ਕੋਰੀਆ ਨੂੰ ਪੁਰਤਗਾਲ ਖਿਲਾਫ ਇਤਿਹਾਸਕ ਜਿੱਤ ਦਿਵਾਈ। ਇਸ ਗੋਲ ਦੀ ਬਦੌਲਤ ਟੀਮ ਟੂਰਨਾਮੈਂਟ ਵਿੱਚ ਅੱਗੇ ਵਧਣ ਵਿੱਚ ਕਾਮਯਾਬ ਰਹੀ। ਹੈਮਸਟ੍ਰਿੰਗ ਦੇ ਖਿਚਾਅ ਕਾਰਨ ਟੀਮ ਦੇ ਪਹਿਲੇ ਦੋ ਮੈਚਾਂ ਤੋਂ ਖੁੰਝਣ ਵਾਲੇ ਹਵਾਂਗ ਤੋਂ ਬ੍ਰਾਜ਼ੀਲ ਵਿਰੁੱਧ ਸ਼ੁਰੂਆਤੀ ਲਾਈਨਅੱਪ ਵਿੱਚ ਵਾਪਸੀ ਦੀ ਉਮੀਦ ਹੈ।
ਦੱਖਣੀ ਕੋਰੀਆ 2002 ਵਿੱਚ ਸਹਿ-ਮੇਜ਼ਬਾਨ ਵਜੋਂ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਇਸਦੀ ਮੁਹਿੰਮ 2014 ਅਤੇ 2018 ਵਿੱਚ ਗਰੁੱਪ ਪੜਾਅ ਵਿੱਚ ਖਤਮ ਹੋਈ ਸੀ। ਬ੍ਰਾਜ਼ੀਲ ਦੀ ਟੀਮ 2002 ਤੋਂ ਬਾਅਦ ਪਹਿਲੀ ਵਾਰ ਖਿਤਾਬ ਜਿੱਤਣ ਲਈ ਜ਼ੋਰ ਲਗਾ ਰਹੀ ਹੈ।
ਇਹ ਵੀ ਪੜੋ:FIFA World Cup 2022 : 23 ਸਾਲ ਦੀ ਉਮਰ 'ਚ ਐਮਬਾਪੇ ਨੇ ਰੋਨਾਲਡੋ,ਮੈਸੀ ਅਤੇ ਮਾਰਾਡੋਨਾ ਵਰਗੇ ਮਹਾਨ ਖਿਡਾਰੀਆਂ ਨੂੰ ਪਿੱਛੇ ਛੱਡਿਆ