ਅਮਾਨ (ਜਾਰਡਨ) : ਭਾਰਤੀ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਬੁੱਧਵਾਰ ਨੂੰ ਖੇਡੇ ਗਏ ਏਸ਼ੀਆ/ਓਸ਼ੀਆ ਓਲੰਪੀਕ ਕਵਾਲੀਫਾਇਰ ਮਹਿਲਾ ਵਰਗ ਵਿੱਚ ਭਾਰਤ ਦੀ ਜੇਤੂ ਸ਼ੁਰੂਆਤ ਕੀਤੀ ਹੈ। ਸਾਖਸ਼ੀ ਨੇ 57 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਥਾਈਲੈਂਡ ਦੀ ਨਿਲਾਵਾਨ ਟੇਖੇਸ਼ੁਫ ਨੂੰ 4-1 ਨਾਲ ਹਰਾ ਕੇ ਕਵਾਟਰ ਫਾਇਨਲ ਵਿੱਚ ਪਹੁੰਚ ਗਈ ਹੈ।
ਕਵਾਟਰ ਫਾਇਨਲ ਵਿੱਚ ਸਾਕਸ਼ੀ ਦਾ ਮੁਕਾਬਲਾ ਦੱਖਣ ਕੋਰੀਆ ਦੀ ਆਈ ਏਮ ਨਾਲ ਹੋਵੇਗਾ , ਜਿਨ੍ਹੇ ਨੇਪਾਲ ਦੀ ਮਿਨੂ ਗੁਰੰਗ ਨੂੰ ਹਰਾ ਕੇ ਕਵਾਟਰ ਫਾਇਨਲ ਵਿੱਚ ਥਾਂ ਬਣਾਈ ਹੈ।
ਮੈਚ ਤੋਂ ਬਾਅਦ ਸਾਕਸ਼ੀ ਨੇ ਕਿਹਾ ਕਿ " ਮੈਂ ਥਾਈਲੈਂਡ ਦੀ ਜਿਸ ਮੁੱਕੇਬਾਜ਼ ਦੇ ਸਾਹਮਣੇ ਸੀ , ਉਸ ਨੂੰ ਚੌਥੀ ਸੀਡ ਮਿਲੀ ਹੋਈ ਸੀ । ਸਾਡੀ ਰਣਨੀਤੀ ਸੀ ਕਿ ਮੈਂ ਉਸ ਖ਼ਿਲਾਫ਼ ਕਾਊਂਟਰ ਖੇਡਾਂ। ਇਸ ਨਾਲ ਮੈਨੂੰ ਲਾਭ ਹੋਇਆ ਕਿਉਂਕਿ ਮੈਂ ਕਾਊਂਟਰ 'ਤੇ ਖੇਡੀ ਅਤੇ ਉਹ ਇਸ 'ਤੇ ਠੀਕ ਨਹੀਂ ਖੇਡ ਸਕੀ । ਅਗਲਾ ਮੁਕਾਬਲਾ ਕੋਰੀਆ ਦੀ ਮੁੱਕੇਬਾਜ਼ ਦੇ ਨਾਲ ਹੈ ਅਸੀਂ ਹੁਣੀ ਉਸ ਦਾ ਮੁਕਾਬਲਾ ਵੇਖਾਗੇ ਤੇ ਰਣਨੀਤੀ ਤਿਆਰ ਕਰਾਗੇ।"