ਚੰਡੀਗੜ੍ਹ:ਭਾਰਤੀ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ ਨੇ ਇਸਤਾਂਬੁਲ ਵਿੱਚ ਖੇਡੀ ਜਾ ਰਹੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰਦੇ ਹੋਏ ਸ਼ਾਨਦਾਰ ਖੇਡ ਦੇ ਦਮ 'ਤੇ ਸੋਨ ਤਮਗਾ ਜਿੱਤਿਆ ਹੈ। ਨਿਖਤ ਨੇ ਫਾਈਨਲ ਵਿੱਚ ਥਾਈਲੈਂਡ ਦੀ ਜੁਟਾਮਾਸ ਜਿਤਪੋਂਗ ਦਾ ਸਾਹਮਣਾ ਕੀਤਾ, ਜਿੱਥੇ ਉਸਨੇ ਇੱਕਤਰਫਾ 5-0 ਨਾਲ ਜਿੱਤ ਹਾਸਲ ਕੀਤੀ ਸੀ।
ਨਿਖਤ ਜ਼ਰੀਨ ਇੱਕ ਬਾਕਸਿੰਗ ਰਿੰਗ ਦੇ ਅੰਦਰ ਤਾਂ ਚੰਗਾ ਪ੍ਰਦਰਸ਼ਨ ਕਰਨ ਲਈ ਉਹਨਾਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ ਤੇ ਦੱਸ ਦਈਏ ਕਿ ਨਿਖਤ ਜ਼ਰੀਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪੰਜਵੀਂ ਭਾਰਤੀ ਮਹਿਲਾ ਬਣ ਗਈ ਹੈ।
ਇਹ ਵੀ ਪੜੋ:IPL 2022 ਦਾ ਆਖਰੀ ਲੀਗ ਮੈਚ: ਪੰਜਾਬ ਦੀ 5 ਵਿਕਟਾਂ ਨਾਲ ਜਿੱਤ, ਹੈਦਰਾਬਾਦ ਹਾਰੀ
ਨਿਖਤ ਜ਼ਰੀਨ ਨੂੰ ਦੇ ਚੰਗੀ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟਵਿੱਟਰ 'ਤੇ ਉਸ ਨੂੰ ਵਧਾਈ ਦਿੱਤੀ। ਨੀਰਜ ਚੋਪੜਾ ਨੇ ਲਿਖਿਆ ਕਿ ‘ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਨੂੰ ਬਹੁਤ-ਬਹੁਤ ਵਧਾਈਆਂ! ਇਸਤਾਂਬੁਲ ਮੇਂ ਲਥ ਗਾਡ ਦੀਆਂ, ਨਿਖਤ ਜ਼ਰੀਨ ਬਹੁਤ ਵਧੀਆ।
ਉਥੇ ਹੀ ਨਿਖਤ ਜ਼ਰੀਨ ਨੀਰਜ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ‘ਓਲੰਪਿਕ ਚੈਂਪੀਅਨ ਨੀਰਜ ਚੋਪੜਾ ਤੁਹਾਡਾ ਬਹੁਤ ਬਹੁਤ ਧੰਨਵਾਦ, ਹਾ ਗਾਡ ਕੇ ਵਾਪਿਸ ਆਨੇ ਕੀ ਸੋਚੀ ਥੀ।
ਹੁਣ ਨੀਰਜ ਦਾ ਟਵੀਟ ਅਤੇ ਇਸ 'ਤੇ ਨਿਖਤ ਦਾ ਜਵਾਬ ਦੋਵੇਂ ਹੀ ਵਾਇਰਲ ਹੋ ਗਏ ਹਨ ਕਿਉਂਕਿ ਖੇਡ ਪ੍ਰਸ਼ੰਸਕ ਲਾਈਕਸ ਅਤੇ ਸ਼ੇਅਰਾਂ ਨਾਲ ਆਪਣਾ ਪਿਆਰ ਦਿਖਾ ਰਹੇ ਹਨ। ਦੋਵੇਂ ਅਥਲੀਟ 2024 ਪੈਰਿਸ ਓਲੰਪਿਕ ਖੇਡਾਂ ਵਿੱਚ ਦੇਸ਼ ਲਈ ਤਗਮੇ ਦੀਆਂ ਵੱਡੀਆਂ ਉਮੀਦਾਂ ਹੋਣਗੇ।
ਇਹ ਵੀ ਪੜੋ:ਆਈਪੀਐੱਲ - 2022: ਪੰਜਾਬ ਕਿੰਗਜ਼ ਦੇ ਅਰਸ਼ਦੀਪ ਦੀ ਭਾਰਤੀ ਟੀਮ ਲਈ ਹੋਈ ਚੋਣ